ਇਸ ਹਫ਼ਤੇ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਨਹੀਂ ਲੱਗੇਗਾ ਸੂਤਕ

12/03/2021 12:05:51 PM

ਜੈਤੋ (ਪਰਾਸ਼ਰ) - ਸਾਲ ਦਾ ਆਖਰੀ ਖੰਡ ਗ੍ਰਾਸ ਸੂਰਜ ਗ੍ਰਹਿਣ ਸ਼ਨੀਵਾਰ ਮੱਸਿਆ ਨੂੰ ਭਾਰਤੀ ਸਮੇਂ ਅਨੁਸਾਰ 4 ਦਸੰਬਰ ਨੂੰ ਸਵੇਰੇ 10:59 ਵਜੇ ਲੱਗੇਗਾ, ਜੋ ਕਿ ਦੁਪਹਿਰ 3.7 ਵਜੇ ਤੱਕ ਰਹੇਗਾ। ਉੱਘੇ ਜੋਤਸ਼ੀ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੈਤੋ ਵਾਲਿਆਂ ਅਨੁਸਾਰ, ਜੋਤਿਸ਼ ਦੀ ਦ੍ਰਿਸ਼ਟੀ ਤੋਂ ਭਾਰਤ 'ਚ ਇਸ ਦੀ ਕੋਈ ਮਹੱਤਤਾ ਨਹੀਂ ਹੈ ਕਿਉਂਕਿ ਗ੍ਰਹਿਣ ਭਾਰਤ 'ਚ ਕਿਤੇ ਵੀ ਨਜ਼ਰ ਨਹੀਂ ਆਵੇਗਾ। ਇਸ ਲਈ ਗ੍ਰਹਿਣ ਦਾ ਸੂਤਕ ਨਹੀਂ ਲੱਗੇਗਾ। ਇਸ ਲਈ ਕਿਸੇ ਤਰੀਕੇ ਨਾਲ ਪਰਹੇਜ਼ ਕਰਨ ਦੀ ਲੋੜ ਨਹੀਂ ਹੈ।

ਇਨ੍ਹਾਂ ਸ਼ਹਿਰਾਂ 'ਚ ਸੂਰਜ ਗ੍ਰਹਿਣ ਆਵੇਗਾ ਨਜ਼ਰ
ਪੰਡਿਤ ਸ਼ਿਵ ਕੁਮਾਰ ਨੇ ਦੱਸਿਆ ਕਿ ਆਸਟ੍ਰੇਲੀਆ, ਅਫਰੀਕਾ, ਪ੍ਰਸ਼ਾਂਤ, ਅਟਲਾਂਟਿਕ, ਨਾਮੀਬੀਆ, ਅੰਟਾਰਕਟਿਕਾ ਅਤੇ ਹਿੰਦ ਮਹਾਸਾਗਰ ਸਮੇਤ ਹੋਰ ਦੇਸ਼ਾਂ ਦੇ ਲੋਕ ਗ੍ਰਹਿਣ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਅਗਲਾ ਖੰਡ ਗ੍ਰਾਸ ਸੂਰਜ ਗ੍ਰਹਿਣ 30 ਅਪ੍ਰੈਲ 2022 ਨੂੰ ਲੱਗੇਗਾ ਪਰ ਇਹ ਗ੍ਰਹਿਣ ਵੀ ਭਾਰਤ 'ਚ ਨਹੀਂ ਦਿਖਾਈ ਦੇਵੇਗਾ।

ਸੈਲਾਨੀ ਇਸ ਨੂੰ ਇੰਝ ਦੇਖਣ
ਪੂਰਨ ਸੂਰਜ ਗ੍ਰਹਿਣ ਦੇਖਣ ਦਾ ਇਕੋ-ਇਕ ਤਰੀਕਾ ਅੰਟਾਰਕਟਿਕਾ ਦੇ ਤੱਟ 'ਤੇ ਆਪਣਾ ਰਸਤਾ ਬਣਾਉਣਾ ਹੈ। ਇਹ ਇਕ ਦੂਰ ਸਥਿਤ ਖੇਤਰ ਹੈ ਹਾਲਾਂਕਿ ਇਸ ਨੂੰ ਪੂਰਨ ਰੂਪ 'ਚ ਦੇਖਣ ਲਈ ਧਰਤੀ ਦੇ ਤਲ ਨੇੜੇ ਜਾਣਾ ਹਾਲੀ ਵੀ ਸੰਭਵ ਹੈ। ਅਸਲ 'ਚ ਅੰਟਾਰਕਟਿਕ ਮਹਾਦੀਪ, ਸੰਘ ਗਲੇਸ਼ੀਅਰ ਤੇ ਵੇਡੇਲ ਸਾਗਰ ਸਮੇਤ ਉਸ ਖੇਤਰ 'ਚ ਸੈਲਾਨੀਆਂ ਲਈ ਖਾਸ ਸਥਾਨ ਹੈ। ਇਸ ਨੂੰ ਦੁਨੀਆ ਦੇ ਕੁਝ ਹਿੱਸਿਆਂ 'ਚ ਮੁੱਖ ਰੂਪ 'ਚ ਆਸਟ੍ਰੇਲੀਆ, ਨਿਊਜ਼ੀਲੈਂਡ, ਅਫਰੀਕਾ ਤੇ ਦੱਖਣੀ ਅਮਰੀਕਾ ਦੇ ਦੱਖਣੀ ਹਿੱਸਿਆਂ 'ਚ ਦੇਖਿਆ ਜਾ ਸਕਦਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita