ਹਾਈਕੋਰਟ ਦੇ ਫੈਸਲੇ ਮਗਰੋਂ ਖਹਿਰਾ ਨੈਤਿਕ ਆਧਾਰ ''ਤੇ ਅਸਤੀਫਾ ਦੇਣ : ਜਾਖੜ

11/18/2017 6:15:50 AM

ਜਲੰਧਰ(ਧਵਨ)—ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਅੱਜ 'ਆਪ' ਦੇ ਵਿਧਾਇਕ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਦੀ ਅਰਜ਼ੀ ਨੂੰ ਡਰੱਗ ਮਾਮਲੇ 'ਚ ਰੱਦ ਕਰ ਦੇਣ ਦੇ ਮਾਮਲੇ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਖਹਿਰਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਹੈ। ਜਾਖੜ ਨੇ ਕਿਹਾ ਕਿ ਖਹਿਰਾ ਦਾ ਹੁਣ ਆਪਣੇ ਅਹੁਦੇ 'ਤੇ ਨੈਤਿਕ ਤੌਰ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਬਣਦਾ ਹੈ। ਇਸ ਲਈ ਖਹਿਰਾ ਨੂੰ ਤੁਰੰਤ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਪ੍ਰਦੇਸ਼ ਪ੍ਰਧਾਨ ਨੇ ਖਹਿਰਾ ਵਲੋਂ ਵਾਰ-ਵਾਰ ਉਨਾਂ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਉਛਾਲਣ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੈਪਟਨ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਦਾਲਤ 'ਚ ਚਲ ਰਹੀ ਕਾਰਵਾਈ ਵੱਲ ਖਹਿਰਾ ਨੂੰ ਦੇਖਣਾ ਚਾਹੀਦਾ ਹੈ। 
ਉਨ੍ਹਾਂ ਕਿਹਾ ਕਿ ਖਹਿਰਾ ਦਾ ਮਾਮਲਾ ਹਾਈਕੋਰਟ ਨੇ ਫਾਜ਼ਿਲਕਾ ਅਦਾਲਤ 'ਤੇ ਛੱਡ ਦਿੱਤਾ ਹੈ ਜਿਨ੍ਹਾਂ ਨੇ ਡਰੱਗ ਮਾਮਲੇ 'ਚ ਖਹਿਰਾ ਨੂੰ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਨੂੰ ਚੁਣੌਤੀ ਦਿੰਦੀ ਹੈ ਕਿ ਉਹ ਅਜਿਹੇ ਆਗੂਆਂ ਦੇ ਮਾਮਲੇ 'ਚ ਆਪਣੀ ਪਾਰਟੀ ਦਾ ਸਟੈਂਡ ਸਾਹਮਣੇ ਲਿਆਏ। ਕਾਂਗਰਸੀ ਨੇਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕਾਂ ਦਾ ਜਮਾਵੜਾ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ 'ਚ ਨਕਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ 'ਆਪ' ਦੀ ਲੀਡਰਸ਼ਿਪ ਹੁਣ ਦੱਸੇ ਕਿ ਉਹ ਖਹਿਰਾ ਨਾਲ ਹਨ ਜਾਂ ਫਿਰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੀ ਹੈ। 
ਇਹ ਸਿਆਸੀ ਬਦਲਾਖੋਰੀ ਦਾ ਨਹੀਂ, ਸਗੋਂ ਡਰੱਗ ਦਾ ਮਾਮਲਾ ਹੈ : ਕਾਂਗਰਸ
ਪੰਜਾਬ  ਕਾਂਗਰਸ ਨੇ ਸੁਖਪਾਲ ਖਹਿਰਾ ਵਲੋਂ ਵਾਰ-ਵਾਰ ਆਪਣੇ ਬਚਾਅ ਲਈ ਕੀਤੀ ਜਾਰਹੀਬਿਆਨਬਾਜ਼ੀ ਦਾ ਮੂੰਹਭੰਨਵਾਂ ਜਵਾਬ ਦਿੰਦਿਆਂ ਕਿਹਾ ਹੈ ਕਿ ਇਹ ਸਿਆਸੀ ਬਦਲਾਖੋਰੀ ਦਾਨਹੀਂ, ਸਗੋਂ ਡਰੱਗਨਾਲ ਜੁੜਿਆਮਾਮਲਾ ਹੈ,ਜਿਸਨੇਪੰਜਾਬ ਦੇ ਹਜ਼ਾਰਾਂਨੌਜਵਾਨਾਂਦਾ ਜੀਵਨ ਹਨੇਰੇ ਵਿਚ ਧੱਕ ਦਿੱਤਾ। ਪੰਜਾਬ ਕਾਂਗਰਸਕਮੇਟੀਪ੍ਰਧਾਨ ਸੁਨੀਲ ਜਾਖੜ ਨੇਕਿਹਾ ਕਿ ਖਹਿਰਾਕਹਿ ਰਹੇਹਨ ਕਿ ਹੋਰ ਰਾਜਸੀ ਆਗੂਆਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਆਦਿ 'ਤੇ ਵੀ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ,ਜਦੋਂਕਿ ਖਹਿਰਾ ਨੂੰ ਇਹ ਪਤਾਹੋਣਾ ਚਾਹੀਦਾ ਹੈ ਕਿ ਕੈਪਟਨਅਮਰਿੰਦਰ ਸਿੰਘ ਦੇ ਖਿਲਾਫ ਤਾਂ ਸਿਆਸੀ ਬਦਲਾਖੋਰੀਦਾ ਮਾਮਲਾ ਅਕਾਲੀਆਂਨੇ ਦਰਜ ਕੀਤਾ ਸੀ ਪਰਖਹਿਰਾ ਦਾਮਾਮਲਾ ਤਾਂ ਪੂਰੀ ਤਰ੍ਹਾਂ ਡਰੱਗਨਾਲ ਜੁੜਿਆਹੈ। ਖਹਿਰਾ ਕਿਸੇ ਵੀ ਕੀਮਤ 'ਤੇ ਆਪਣਾ ਬਚਾਅ ਨਹੀਂ ਕਰ ਸਕਦੇ।