10 ਸਾਲਾਂ ਬਾਅਦ ਅਕਾਲੀਆਂ ਦੇ ਨੀਲੇ ਚੋਲੇ ਤੋਂ ਮੁਕਤ ਹੋਈ ਪੰਜਾਬ ਪੁਲਸ- ਜਾਖੜ

07/19/2017 5:23:57 PM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ)—ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਨੇ 120 ਸਾਲ ਤਬਾਹਕੁੰਨ ਸਾਸ਼ਨ ਦੌਰਾਨ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਰਾਜਨੀਤੀਕਰਣ ਕਰ ਦਿੱਤਾ ਸੀ। ਜਿਸ ਕਰਕੇ ਕੋਈ ਵੀ ਅਧਿਕਾਰੀ ਕਿਸੇ ਵੀ ਵੱਡੇ ਅਪਰਾਧ ਜਾਂ ਹੋਰ ਮਾਮਲੇ 'ਚ ਸਖਤ ਐਕਸ਼ਨ ਲੈਣ ਤੋਂ ਗੁਰੇਜ਼ ਕਰਦਾ ਸੀ ਕਿਉਂਕਿ ਗਾਹੇ-ਬਗਾਹੇ ਅਕਾਲੀ ਦਲ ਦੇ ਜਥੇਦਾਰਾਂ ਵੱਲੋਂ ਗੈਰ-ਸਮਾਜੀ ਅਨਸਰਾਂ ਨੂੰ ਦਿੱਤੀ ਜਾਂਦੀ ਸ਼ਹਿ ਦਾ ਅਸਰ ਜਿੱਥੇ ਪੰਜਾਬ ਦੀ ਜਨਤਾ 'ਤੇ ਪੈ ਰਿਹਾ ਸੀ, ਉੱਥੇ ਅਕਾਲੀਆਂ ਦੇ ਨਾਲ 10 ਸਾਲ ਲਗਾਤਾਰ ਨੌਕਰੀਆਂ ਕਰਨ ਵਾਲੇ ਅਧਿਕਾਰੀਆਂ ਦੇ ਰੰਗ ਵੀ ਅਕਾਲੀ ਰੰਗ ਵਿਚ ਰੰਗੇ ਗਏ ਸਨ ਅਤੇ ਹੁਣ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਉਪਰੰਤ ਪੰਜਾਬ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗਲਤ ਅਨਸਰਾਂ ਵਿਰੁੱਧ ਕਾਰਵਾਈ ਲਈ ਫਰੀਹੈਂਡ ਦੇ ਦਿੱਤਾ ਹੈ ਅਤੇ ਸੂਬੇ ਦੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਕਾਲੀਆਂ ਦੇ ਨੀਲੇ ਚੋਲੇ ਤੋਂ ਮੁਕਤ ਹੋ ਗਏ ਹਨ। 
ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸੂਬੇ ਅੰਦਰ ਕੁਝ ਸਮਾਜ ਵਿਰੋਧੀ ਤਾਕਤਾਂ ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਲੁਧਿਆਣਾ ਵਿਖੇ ਈਸਾਈ ਭਾਈਚਾਰੇ ਦੇ ਪਾਦਰੀ ਦਾ ਕਤਲ ਵੀ ਇਸੇ ਸਾਜ਼ਿਸ਼ ਦਾ ਹਿੱਸਾ ਹੈ ਪ੍ਰੰਤੂ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਦਹਿਸ਼ਤਗਰਦਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ 100 ਦਿਨਾਂ ਦੇ ਕਾਰਜਕਾਲ ਵਿਚ ਅਜਿਹੇ ਇਤਿਹਾਸਕ ਫੈਸਲੇ ਲਏ, ਜੋ ਕਿ ਅੱਜ ਤੱਕ ਕਿਸੀ ਵੀ ਸਰਕਾਰ ਵੱਲੋਂ ਨਹੀਂ ਲਏ ਗਏ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਅਤੇ ਹੋਰਨਾਂ ਮੁੱਦਿਆਂ ਤੇ ਬੇਮਤਲਬ ਰੌਲਾ ਪਾਉਣ ਦੇ ਆਦੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕੈਪਟਨ ਸਰਕਾਰ ਦੇ ਫੈਸਲਿਆਂ ਦੀ ਪ੍ਰਸ਼ੰਸਾ ਕਰਨਾ ਚਾਹੀਦੀ ਹੈ। ਕਿਉਂਕਿ ਸਰਕਾਰ ਵੱਲੋਂ ਸੂਬੇ ਅੰਦਰ 10 ਲੱਖ 25 ਹਜ਼ਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ, ਇੰਡਸਟਰੀ ਨੂੰ ਸਸਤੀ ਬਿਜਲੀ ਰਾਹੀਂ 1500 ਕਰੋੜ ਦਾ ਫਾਇਦਾ ਦੇਣਾ ਆਦਿ ਇਤਿਹਾਸਕ ਫੈਸਲੇ, ਪੰਜਾਬ ਦੀ ਡੁੱਬਦੀ ਹੋਈ ਆਰਥਿਕਤਾ ਅਤੇ ਕਰਜ਼ਿਆਂ 'ਚ ਗ੍ਰਸਤ ਹੋਈ ਕਿਰਸਾਣੀ ਨੂੰ ਬਚਾਉਣ ਲਈ ਸਹਾਇਕ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਹ 1825 ਦਿਨ ਦੇ ਕਾਰਜਕਾਲ ਤੋਂ ਮਹਿਜ਼ਾ 100 ਦਿਨਾਂ ਵਿਚ ਹੀ ਅਦਿਹੇ ਇਤਿਹਾਸਕ ਫੈਸਲੇ ਕੂਤੇ ਗਏ ਹਨ, ਜੋ ਕਿ ਅਕਾਲੀ ਸਰਕਾਰ 10 ਸਾਲਾਂ ਵਿਚ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪੁਲਸ ਅਤੇ ਪ੍ਰਸ਼ਾਸਨਿਕ ਅਦਿਕਾਰੀਆਂ ਦੇ ਕੰਮ ਵਿਚ ਬੇਲੋੜੀ ਦਖਲ ਅੰਦਾਜ਼ੀ ਨਹੀਮ ਕੀਤੀ ਜਾਵੇਗੀ, ਤਾਂ ਜੋ ਪੰਜਾਬ ਵਾਸੀਆਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਮਿਲ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਕਮੇਟੀ ਜ਼ਿਲਾ ਮੋਗਾ ਦੇ ਪ੍ਰਧਾਨ ਕਰਨਲ ਬਾਬੂ ਸਿੰਘ ਵਿਧਾਇਕ ਮੋਗਾ), ਡਾ. ਹਰਜੋਤ ਕਮਲ ਸਿੰਘ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ, ਵਿਧਾਇਕ ਧਰਮਕੋਟ ਸੁਖਜੀਤ ਸਿੰਘ, ਪੰਜਾਬ ਕਾਂਗਰਸ ਦੇ ਸਕੱਤਰ ਰਵੀ ਗਰੇਵਾਲ, ਸਾਬਕਾ ਮੰਤਰੀ ਡਾ. ਮਾਲਤੀ ਠਾਕੁਰ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਕੁਲਦੀਪ ਸਿੰਘ ਢੋਸ, ਡਾ. ਤਾਰਾ ਸਿੰਘ ਸੋਢੀ, ਜਗਸੀਰ ਸਿੰਘ ਮੰਗੇਵਾਲਾ, ਮਹੇਸ਼ ਇੰਦਰ ਸਿੰਘ ਵੀ ਮੌਜੂਦ ਸਨ।

Kulvinder Mahi

This news is News Editor Kulvinder Mahi