ਆਉਣ ਵਾਲੇ ਦਿਨਾਂ ''ਚ ਗਰਮੀ ਕੱਢੇਗੀ ਹੋਰ ਵੀ ਕੜਾਕੇ, ਵਧੇਗਾ ਪਾਰਾ

05/08/2019 4:37:47 PM

ਜਲੰਧਰ— ਮਈ ਮਹੀਨੇ 'ਚ ਸੂਰਜ ਦੀ ਤਪਸ਼ ਅਤੇ ਚੱਲ ਰਹੀਆਂ ਗਰਮ ਹਵਾਵਾਂ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਸਵਰੇ ਚੜ੍ਹਦੇ ਹੀ ਗਰਮੀ ਇੰਨੀ ਵਧ ਜਾਂਦੀ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੂਗਲ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਜਲੰਧਰ ਸ਼ਹਿਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਇਕ ਹੋਰ ਰਿਪੋਰਟ ਮੁਤਾਬਕ ਵੀਰਵਾਰ ਨੂੰ ਇਹ ਤਾਪਮਾਨ 42 ਡਿਗਰੀ 'ਤੇ ਪਹੁੰਚਣ ਦੀ ਸੰਭਾਵਨਾ ਹੈ ਮਤਲਬ ਕਿ ਆਉਣ ਵਾਲੇ ਦਿਨ ਗਰਮੀ ਹੋਰ ਵੀ ਕੜਾਕੇ ਕੱਢੇਗੀ।  

ਗਰਮੀ ਤੋਂ ਬਚਣ ਲਈ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਸਾਧਨ ਅਪਣਾਏ ਜਾ ਰਹੇ ਹਨ। ਗਰਮੀ 'ਚ ਬੇਹਾਲ ਹੋਏ ਲੋਕ ਸੜਕਾਂ 'ਤੇ ਜੂਸ, ਗੰਨੇ ਦਾ ਰਸ, ਸ਼ਿਕੰਜਵੀ ਆਦਿ ਪੀਂਦੇ ਹੋਏ ਆਮ ਦੇਖੇ ਜਾ ਸਕਦੇ ਹਨ। ਹਾਲ ਇਹ ਹੈ ਕਿ ਦੁਪਹਿਰ ਸਮੇਂ ਸੜਕਾਂ ਅਤੇ ਬਾਜ਼ਾਰਾਂ 'ਚ ਸੁੰਨਸਾਨ ਪਈ ਰਹਿੰਦੀ ਹੈ ਅਤੇ ਸੂਰਜ ਢੱਲਦੇ ਸਾਰ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ।

shivani attri

This news is Content Editor shivani attri