ਕਾਰਾਂ ''ਚ ਤੇਲ ਪੁਆ ਕੇ ਪੈਟਰੋਲ ਪੰਪ ''ਤੇ ਕੀਤੀ ਲੁੱਟ, ਕੈਮਰੇ ''ਚ ਕੈਦ ਹੋਈ ਘਟਨਾ (ਵੀਡੀਓ)

06/03/2018 6:39:57 PM

ਕਪੂਰਥਲਾ/ਸੁਲਤਾਨਪੁਰ ਲੋਧੀ— ਪੁਲਸ ਤੋਂ ਬੇਖੌਫ ਲੁਟੇਰੇ ਕਿਸ ਕਦਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਇਸ ਦੀ ਗਵਾਹੀ ਭਰ ਰਹੀ ਹੈ ਇਹ ਵੀਡੀਓ। ਇਹ ਸੀ. ਸੀ. ਟੀ. ਵੀ. ਫੁਟੇਜ ਸੁਲਤਾਨਪੁਰ ਲੋਧੀ ਦੇ ਐੱਸ. ਆਰ. ਪੈਟਰੋਲ ਪੰਪ 'ਤੇ ਹੋਈ ਲੁੱਟ ਦੀ ਹੈ। ਪੈਟਰੋਲ ਪੰਪ 'ਤੇ ਕੰਮ ਕਰਦੇ ਕਰਿੰਦੇ ਬੱਬੂ ਨੇ ਦੱਸਿਆ ਕਿ 2 ਕਾਰਾਂ 'ਤੇ ਸਵਾਰ ਹੋ ਕੇ ਆਏ 4 ਵਿਅਕਤੀਆਂ ਨੇ ਪਹਿਲਾਂ ਕਾਰਾਂ 'ਚ ਉਥੋਂ ਤੇਲ ਪੁਆਇਆ ਅਤੇ ਫਿਰ ਉਸ ਕੋਲੋਂ 10 ਹਜ਼ਾਰ ਰੁਪਏ ਖੋਹ ਲਏ। ਦੱਸ ਦਈਏ ਕਿ ਲੁੱਟ ਦੀ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


ਪੁਲਸ ਭਾਵੇਂ ਜਲਦੀ ਹੀ ਦੋਸ਼ੀਆਂ ਨੂੰ ਫੜ ਲੈਣ ਦੀ ਗੱਲ ਕਹਿ ਰਹੀ ਹੈ ਪਰ ਲਗਾਤਾਰ ਵੱਧ ਰਹੀਆਂ ਅਜਿਹੀਆਂ ਲੁੱਟ ਦੀਆਂ ਵਾਰਦਾਤਾਂ ਨੇ ਕਿਤੇ ਨਾ ਕਿਤੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।