ਨਸ਼ਿਆਂ ਤੇ ਕ੍ਰਾਈਮ ਨੂੰ ਕਾਬੂ ਕਰਨ ''ਚ ਅੱਵਲ ਰਿਹਾ ਥਾਣਾ ਸੁਲਤਾਨਪੁਰ ਲੋਧੀ

01/01/2018 7:08:13 AM

ਸੁਲਤਾਨਪੁਰ ਲੋਧੀ, (ਧੀਰ)- ਸਬ-ਡਵੀਜ਼ਨ ਥਾਣਾ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਤੇ ਐੱਸ. ਐੱਚ. ਓ. ਸਰਬਜੀਤ ਸਿੰਘ ਦੀ ਜੋੜੀ ਨੇ ਜਿਥੇ ਪੂਰੇ ਸਬ-ਡਵੀਜ਼ਨ 'ਚ ਨਸ਼ਿਆਂ ਦੇ ਮਾਮਲਿਆਂ 'ਚ ਸਾਲ 2017 ਵਿਚ ਰਿਕਾਰਡ ਰਿਕਵਰੀ ਕਰ ਕੇ ਵੱਡੀ ਮਾਤਰਾ 'ਚ ਜਿਥੇ ਨਸ਼ਿਆਂ ਦਾ ਸਾਮਾਨ ਫੜਿਆ, ਉਥੇ ਹੀ ਕ੍ਰਾਈਮ ਨੂੰ ਨੱਥ ਪਾ ਕੇ ਵੱਡੀ ਗਿਣਤੀ 'ਚ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ। 
ਬੀਤੇ ਸਾਲ ਨਾਲੋਂ ਵੱਧ ਮੁਕੱਦਮੇ ਦਰਜ ਕਰ ਕੇ ਜਿਥੇ ਥਾਣਾ ਸੁਲਤਾਨਪੁਰ ਲੋਧੀ ਨੇ ਪੂਰੇ ਸਬ-ਡਵੀਜ਼ਨ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਉਥੇ ਹੀ ਵੱਡੇ-ਵੱਡੇ ਲੁੱਟ ਕਾਂਡ, ਅੰਨ੍ਹੇ ਕਤਲ ਨੂੰ ਹੱਲ ਕਰ ਕੇ ਡੀ. ਜੀ. ਪੀ. ਸੁਰੇਸ਼ ਅਰੋੜਾ, ਐੱਸ. ਐੱਸ. ਪੀ. ਸੰਦੀਪ ਸ਼ਰਮਾ ਤੋਂ ਮਾਣ ਪ੍ਰਾਪਤ ਕੀਤਾ। 

ਏ. ਟੀ. ਐੱਮ. ਲੁੱਟ ਕਾਂਡ 'ਚ ਅੰਤਰਰਾਜੀ ਲੁਟੇਰਿਆਂ ਦੇ ਗਿਰੋਹ ਨੂੰ ਫੜ ਕੇ ਪੂਰੇ ਸੂਬੇ 'ਚ ਜਿਥੇ ਕਰੀਬ 75 ਮੁਕੱਦਮਿਆਂ ਨੂੰ ਹੱਲ ਕੀਤਾ, ਉਥੇ ਵੱਡੀ ਗਿਣਤੀ 'ਚ ਰਿਕਵਰੀ ਵੀ ਬਰਾਮਦ ਕੀਤੀ। ਇਸ ਤੋਂ ਇਲਾਵਾ ਸਬ-ਡਵੀਜ਼ਨ ਦੇ ਥਾਣਾ ਸੁਲਤਾਨਪੁਰ ਲੋਧੀ ਵੱਲੋਂ ਸਾਲ 2017 'ਚ ਨਸ਼ਿਆਂ ਦੇ ਮਾਮਲੇ 'ਚ ਦਰਜ ਕੀਤੇ ਗਏ ਕੇਸ ਤੇ ਕ੍ਰਾਈਮ ਨੂੰ ਕੰਟਰੋਲ ਪਾਉਣ ਵਾਸਤੇ ਪ੍ਰਾਪਤ ਕੀਤੀ ਇਸ ਉਪਲੱਬਧੀ 'ਤੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ, ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਕਿਹਾ ਕਿ ਕੈਪਟਨ ਸਾਹਿਬ ਵੱਲੋਂ ਨਸ਼ਿਆਂ ਦੇ ਮਾਮਲੇ ਨੂੰ ਡੀ. ਜੀ. ਪੀ. ਸਾਹਿਬ ਵੱਲੋਂ ਦਿੱਤੇ ਗਏ ਸਖਤ ਹੁਕਮਾਂ 'ਤੇ ਅਸੀਂ ਪੂਰੀ ਪੁਲਸ ਟੀਮ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਾਬੂ ਪਾ ਸਕੇ ਹਾਂ। ਉਨ੍ਹਾਂ ਕਿਹਾ ਕਿ ਹਲਕੇ 'ਚ ਨਸ਼ਿਆ ਦੇ ਹੁਣ ਬਹੁਤ ਥੋੜ੍ਹੇ ਛੋਟੇ-ਛੋਟੇ ਸਮੱਗਲਰ ਚਾਹੇ ਰਹਿ ਗਏ ਹੋਣ ਪਰ ਪੂਰੇ ਸਬ-ਡਵੀਜ਼ਨ 'ਚ ਨਸ਼ਿਆਂ ਤੇ ਸਮੱਗਲਰਾਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਹੈ।