ਮਾਨ ਨੂੰ ਖਹਿਰਾ ਦਾ ਠੋਕਵਾਂ ਜਵਾਬ, ਗੁਪਤ ਮੀਟਿੰਗਾਂ ਨਾਲ ਕੁੱਝ ਨਹੀਂ ਹੋਣਾ

12/14/2018 1:25:44 PM

ਭਵਾਨੀਗੜ੍ਹ(ਵਿਕਾਸ)— ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 'ਆਪ' ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ 'ਚੋਂ ਕੱਢੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਵਿਚਕਾਰ ਹਫਤਾ ਪਹਿਲਾਂ ਹੋਈ 'ਗੁਪਤ' ਮੀਟਿੰਗ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਉਨ੍ਹਾਂ ਨੂੰ ਮਾਨ ਤੇ ਛੋਟੇਪੁਰ ਦਰਮਿਆਨ ਹੋਈ ਅਜਿਹੀ ਕਿਸੇ ਗੁਪਤ ਮੀਟਿੰਗ ਦੇ ਹੋਣ ਦੀ ਜ਼ਰਾ ਵੀ ਜਾਣਕਾਰੀ ਨਹੀਂ ਹੈ।

ਖਹਿਰਾ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਗੁਪਤ ਗੱਲਾਂ-ਬਾਤਾਂ ਕਰਨ ਤੇ ਕਰਨ ਵਾਲੇ ਲੋਕਾਂ ਨੂੰ ਵਧੀਆ ਨਹੀਂ ਮੰਨਦੇ। ਅਜਿਹੇ ਆਗੂਆਂ ਨੂੰ ਤਾਂ ਖੁਦ ਪਤਾ ਹੋਣਾ ਚਾਹੀਦਾ ਹੈ ਕਿ ਸੂਬੇ ਦੇ ਸੂਝਵਾਨ ਲੋਕ ਵੀ ਅਜਿਹੇ ਆਗੂਆਂ ਨੂੰ ਮੂੰਹ ਨਹੀਂ ਲਾਉਂਦੇ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦਾ ਖੁਦ ਦਾ ਵਿਸ਼ਵਾਸ ਲੋਕਾਂ ਸਾਹਮਣੇ ਆਪਣੀ ਗੱਲ ਸ਼ਰੇਆਮ ਕਹਿਣ ਤੇ ਕੋਈ ਵੀ ਕੰਮ ਖੁੱਲ੍ਹੇਆਮ ਕਰਨ ਵਿਚ ਹੈ। ਖਹਿਰਾ ਨੇ ਕਿਹਾ ਕਿ ਅਜਿਹੀਆਂ ਗੁਪਤ ਮੀਟਿੰਗਾਂ ਨਾਲ ਕਿਸੇ ਨੂੰ ਕੋਈ ਫਾਇਦਾ ਪਹੁੰਚਣ ਵਾਲਾ ਨਹੀਂ ਹੈ।

cherry

This news is Content Editor cherry