ਕਾਂਗਰਸ ਨੇ ਪੰਜਾਬ ''ਚ ਗੁੰਡਾ ਟੈਕਸ ਲਾ ਕੇ ਭ੍ਰਿਸ਼ਟਾਚਾਰ ਵਧਾਇਆ : ਖਹਿਰਾ

02/10/2018 10:45:53 AM

ਜੰਡਿਆਲਾ ਗੁਰੂ (ਸ਼ਰਮਾ)- ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਵਿਸ਼ੇਸ਼ ਰੈਲੀ ਸਥਾਨਕ ਬੱਸ ਸਟੈਂਡ ਦੀ ਗਰਾਊਂਡ 'ਚ ਹੋਈ, ਜਿਸ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਪੂਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ, ਜਿਸ ਨੇ ਗੁੰਡਾ ਟੈਕਸ ਲਾ ਕੇ ਅਤੇ ਭ੍ਰਿਸ਼ਟਾਚਾਰ ਵਧਾ ਕੇ ਲੋਕਾਂ ਨੂੰ ਤੰਗ ਕੀਤਾ। ਇਸ ਮੌਕੇ ਨਰੇਸ਼ ਪਾਠਕ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਅਨਿਲ ਮੈਨੀ ਤੇ ਹੋਰ ਮੌਜੂਦ ਸਨ।