ਕੈਪਟਨ ਪੰਜਾਬ ''ਚ ਕਿਸੇ ਉੱਭਰਦੇ ਨੇਤਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ : ਖਹਿਰਾ

03/23/2017 4:15:30 PM

ਭੁਲੱਥ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ''ਚ ਚੀਫ ਵਿਪ੍ਹ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ''ਚ ਕਿਸੇ ਉੱਭਰਦੇ ਹੋਏ ਨੇਤਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਦੇ ਮਾਮਲੇ ''ਚ ਸਾਬਿਤ ਹੋ ਰਹੀ ਹੈ। ਸੁਖਪਾਲ ਖਹਿਰਾ ਨੇ ਸਿੱਧੂ ਵਲੋਂ ਸਿਆਸਤ ਦੇ ਨਾਲ-ਨਾਲ ਟੀ. ਵੀ. ''ਤੇ ਕੰਮ ਕਰਨ ਨੂੰ ਉਚਿਤ ਠਹਿਰਾਉਂਦਿਆਂ ਉਨ੍ਹਾਂ ਦੀ ਵਕਾਲਤ ਕੀਤੀ ਹੈ। ਸਿੱਧੂ ਦੀ ਹਮਾਇਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਹੇਮਾ ਮਾਲਣੀ, ਕਿਰਨ ਖੇਰ ਅਤੇ ਸ਼ਤਰੂਘਨ ਸਿਨਹਾ ਸਿਆਸਤ ''ਚ ਰਹਿੰਦੇ ਹੋਏ ਟੀ. ਵੀ. ਅਤੇ ਫਿਲਮਾਂ ''ਚ ਕੰਮ ਕਰ ਸਕਦੇ ਹਨ ਤਾਂ ਫਿਰ ਸਿੱਧੂ ਕਿਉਂ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਸਿੱਧੂ ਬਾਰੇ ਜੋ ਗੱਲਾਂ ਚੱਲ ਰਹੀਆਂ ਹਨ, ਉਸ ਪਿੱਛੇ ਸਿੱਧੂ ਦਾ ਵੀ ਹੱਥ ਹੋ ਸਕਦਾ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਸਾਹਮਣੇ ਪੰਜਾਬ ਕਾਂਗਰਸ ''ਚ ਕੋਈ ਉੱਭਰਦਾ ਨੇਤਾ ਆਪਣੀ ਹੋਂਦ ਬਣਾਵੇ। ਇਸ ਮੌਕੇ ਸੁਖਪਾਲ ਖਹਿਰਾ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ''ਚ ਆਮ ਆਦਮੀ ਪਾਰਟੀ ਦੀ ਰਣਨੀਤੀ ਬਾਰੇ ਵੀ ਦੱਸਿਆ। ਜ਼ਿਕਰਯੋਗ ਹੈ ਕਿ 23 ਮਾਰਚ ਨੂੰ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਰਿਹਾ ਹੈ।
 

Babita Marhas

This news is News Editor Babita Marhas