ਖਹਿਰਾ ਵਲੋਂ ''ਕਿਸਾਨ ਕਰਜ਼ਾ ਮੁਆਫੀ'' ''ਤੇ ਆਡਿਟ ਕਰਾਉਣ ਦੀ ਮੰਗ

02/05/2019 2:59:35 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਦੇ 'ਕਿਸਾਨ ਕਰਜ਼ਾ ਮੁਆਫੀ' ਪ੍ਰੋਗਰਾਮ 'ਤੇ ਸਵਾਲ ਚੁੱਕਦਿਆਂ ਇਸ ਦੇ ਸਪੈਸ਼ਲ ਆਡਿਟ ਦੀ ਮੰਗ ਕੀਤੀ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਕੋਲ 2 ਕਿੱਲੇ ਤੋਂ ਵੀ ਘੱਟ ਜ਼ਮੀਨ ਸੀ, ਉਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕਰਕੇ ਕਾਂਗਰਸ ਸਰਕਾਰ ਨੇ 40-50 ਕਿੱਲੇ ਜ਼ਮੀਨ ਦੇ ਮਾਲਕਾਂ, ਸਹਿਯੋਗੀ ਅਕਾਲੀਆਂ ਅਤੇ ਆਪਣੇ ਚਹੇਤਿਆਂ ਦਾ ਕਰਜ਼ਾ ਹੀ ਮੁਆਫ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਨ੍ਹਾਂ 'ਕਰਜ਼ਾ ਮੁਆਫੀ' ਪ੍ਰੋਗਰਾਮਾਂ ਦਾ ਸਪੈਸ਼ਲ ਆਡਿਟ ਕਰਾਉਣਾ ਚਾਹੀਦਾ ਹੈ ਅਤੇ ਇਸ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਜਨਤਾ ਨੂੰ ਵੀ ਪਤਾ ਲੱਗ ਸਕੇ ਕਿ ਕਰਜ਼ਾ ਮੁਆਫੀ 'ਚ ਗਰੀਬ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਇਆ ਹੈ। 

Babita

This news is Content Editor Babita