ਖਹਿਰਾ ਦੇ ਪੋਸਟਰਾਂ ''ਤੇ ਬੀਬੀ ਜਾਗੀਰ ਕੌਰ ਨੇ ਲਈ ਚੁਟਕੀ

01/17/2020 4:28:09 PM

ਭੁਲੱਥ (ਰਾਜਿੰਦਰ): ਭੁਲੱਥ 'ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੋਸਟਰ ਲਗਾਏ ਜਾਣ 'ਤੇ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਹਲਕਾ ਭੁਲੱਥ 'ਚ ਨਾ ਕੋਈ ਸਰਕਾਰ ਹੈ ਤੇ ਨਾ ਹੀ ਕੋਈ ਐੱਮ.ਐੱਲ.ਏ.। ਉਨ੍ਹਾਂ ਕਿਹਾ ਕਿ ਜਿਹੜਾ ਐੱਮ.ਐੱਲ.ਏ. ਬਣਿਆ ਸੀ। ਉਹ ਵੀ ਹਵਾ 'ਚ ਹੀ ਬਣ ਗਿਆ ਸੀ, ਜਿਸ ਨੇ ਲੋਕਾਂ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਪਲਾਨ ਵੀ ਬਣਾਏ। ਹੁਣ ਖਹਿਰਾ ਨੂੰ ਐੱਮ.ਐੱਲ.ਏ. ਬਣੇ ਨੂੰ ਤਿੰਨ ਸਾਲ ਹੋ ਗਏ ਹਨ ਤੇ ਇਸ ਦੌਰਾਨ ਖਹਿਰਾ ਨੇ ਇਕ ਵਾਰ ਵੀ ਹਲਕੇ ਦੇ ਲੋਕਾਂ ਦੀ ਗੱਲ ਨਹੀਂ ਕੀਤੀ। ਸਗੋਂ ਖਹਿਰਾ ਇੱਥੇ ਲੱਭਦਾ ਹੀ ਨਹੀਂ ਹੈ, ਕਿਉਂਕਿ ਉਹ ਚੰਡੀਗੜ੍ਹ ਰਹਿੰਦਾ ਹੈ। ਬੀਬੀ ਜਾਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸਾਡੇ ਵਲੋਂ ਹਲਕੇ 'ਚ ਵਿਕਾਸ ਕੰਮ ਕਰਵਾਏ ਗਏ ਸਨ ਪਰ ਹੁਣ ਇੱਥੇ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ, ਜਿਸ ਸਬੰਧੀ ਜਲਦ ਹੀ ਰਣਨੀਤੀ ਬਣਾਈ ਜਾ ਰਹੀ ਹੈ। ਇਸ ਦੌਰਾਨ ਬੇਗੋਵਾਲ ਦੇ ਅਕਾਲੀ ਕੌਂਸਲਰਾਂ ਤੇ ਮੋਹਤਬਰ ਵਿਅਕਤੀਆਂ ਨੇ ਬੇਗੋਵਾਲ 'ਚ ਟੁੱਟੀਆਂ ਸੜਕਾਂ ਦਿਖਾਈਆਂ।

ਇਸ ਸਬੰਧੀ ਜਿਨ੍ਹਾਂ ਨੌਜਵਾਨਾਂ ਵਲੋਂ ਪੋਸਟਰ ਲਗਾਏ ਗਏ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 3 ਸਾਲਾਂ ਤੋਂ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਇੱਥੋਂ ਰਾਹਗੀਰਾਂ ਨੂੰ ਲੰਘਣ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਵਾ ਪੈਂਦਾ ਹੈ ਅਤੇ ਤਿੰਨ ਸਾਲ 'ਚ ਇਕ ਵਾਰ ਵੀ ਸੁਖਪਾਲ ਸਿੰਘ ਖਹਿਰਾ ਹਲਕੇ ਦੇ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚੇ। ਇਸ ਕਰਕੇ ਉਨ੍ਹਾਂ ਨੇ ਤਿੰਨ ਸਾਲ ਬਾਅਦ ਖਹਿਰਾ ਦੇ ਗੁੰਮਸ਼ੁਦਾ ਦੇ ਪੋਸਟਰ ਲਗਾਏ ਗਏ ਹਨ।

Shyna

This news is Content Editor Shyna