ਚੰਡੀਗੜ੍ਹ ਦੀ ਸੁਖ਼ਨਾ ਝੀਲ 'ਚ ਵਧਿਆ ਪਾਣੀ, ਖੋਲ੍ਹਿਆ ਗਿਆ ਫਲੱਡ ਗੇਟ, ਲੋਕਾਂ ਲਈ ਐਡਵਾਈਜ਼ਰੀ ਜਾਰੀ

08/11/2023 1:10:23 PM

ਚੰਡੀਗੜ੍ਹ : ਚੰਡੀਗੜ੍ਹ 'ਚ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਵੱਧ ਗਿਆ ਹੈ। ਇਸ ਨੂੰ ਘਟਾਉਣ ਲਈ ਪ੍ਰਸ਼ਾਸਨ ਵੱਲੋਂ ਇਕ ਫਲੱਡ ਗੇਟ ਖੋਲ੍ਹਿਆ ਗਿਆ ਹੈ। ਇਸ ਮਗਰੋਂ ਸੁਖ਼ਨਾ ਚੌਅ 'ਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ। ਫਿਲਹਾਲ ਪੁਲਸ ਨੇ ਮੱਖਣ ਮਾਜਰਾ ਤੋਂ ਜ਼ੀਰਕਪੁਰ ਜਾਣ ਵਾਲੇ ਰਸਤੇ 'ਤੇ ਲੋਕਾਂ ਨੂੰ ਨਾ ਆਉਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਸ ਮੁਤਾਬਕ ਜਦੋਂ ਤੱਕ ਪਾਣੀ ਦਾ ਪੱਧਰ ਘੱਟ ਨਹੀਂ ਜਾਂਦਾ, ਉਦੋਂ ਤੱਕ ਇਧਰ ਆਉਣ ਨਾਲ ਕੋਈ ਵੀ ਘਟਨਾ ਹੋ ਸਕਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਲਈ ਟ੍ਰੈਫਿਕ ਰੂਟ ਪਲਾਨ ਜਾਰੀ

ਦੱਸ ਦੇਈਏ ਕਿ ਸੁਖਨਾ ਚੌਅ 'ਤੇ ਬਣੇ੍ ਚੰਡੀਗੜ੍ਹ-ਕਿਸ਼ਨਗੜ੍ਹ ਪੁਲਸ, ਬਾਪੂ ਧਾਮ ਕਾਲੋਨੀ ਨੇੜੇ ਮਨੀਮਾਜਰਾ ਦੇ ਰਸਤੇ 'ਤੇ ਬਣੇ ਪੁਲਸ 'ਤੇ ਪਾਣੀ ਦਾ ਪੱਧਰ ਵੱਧਣ ਕਾਰਨ ਰਾਹ ਰੁਕ ਸਕਦਾ ਹੈ। ਪਿਛਲੇ ਦਿਨੀਂ ਇਨ੍ਹਾਂ ਦੋਹਾਂ ਪੁਲਾਂ ਨੂੰ ਨੁਕਸਾਨ ਪੁੱਜਿਆ ਸੀ।

ਇਹ ਵੀ ਪੜ੍ਹੋ : ਰਾਹ 'ਚੋਂ ਹੀ ਚੁੱਕ ਕਾਰ 'ਚ ਸੁੱਟਿਆ 22 ਸਾਲਾਂ ਦਾ ਮੁੰਡਾ, ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ

ਦੱਸਣਯੋਗ ਹੈ ਕਿ ਸੁਖ਼ਨਾ ਝੀਲ 'ਚ 1163 ਫੁੱਟ ਪਾਣੀ ਨੂੰ ਖ਼ਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ। ਬੀਤੇ ਦਿਨੀਂ ਵੀ ਸੁਖ਼ਨਾ ਝੀਲ 'ਚ ਪਾਣੀ 1165.40 ਫੁੱਟ ਤੱਕ ਪੁੱਜ ਗਿਆ ਸੀ, ਜਿਸ ਤੋਂ ਬਾਅਦ 2 ਫਲੱਡ ਗੇਟ ਖੋਲ੍ਹ੍ਣੇ ਪਏ ਸਨ। ਇਸ ਕਾਰਨ ਹੀ ਸ਼ਹਿਰ ਦੇ ਕਈ ਰਸਤਿਆਂ ਨੂੰ ਨੁਕਸਾਨ ਪੁੱਜਿਆ ਸੀ ਅਤੇ ਕੁੱਝ ਥਾਵਾਂ 'ਤੇ ਪਾਣੀ ਭਰ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita