''ਬਰਨਾਲਾ ਜੇਲ ਵੀਡੀਓ'' ਮਾਮਲੇ ''ਚ ਜੇਲ ਮੰਤਰੀ ਦੀ ਦੋ-ਟੁੱਕ

05/30/2019 3:58:01 PM

ਚੰਡੀਗੜ੍ਹ : ਬਰਨਾਲਾ ਜੇਲ ਤੋਂ ਕੁਝ ਕੈਦੀਆਂ ਦੀ ਵੀਡੀਓ ਵਾਇਰਲ ਹੋਣ 'ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖਤ ਨੋਟਿਸ ਲਿਆ ਹੈ। ਜੇਲ ਮੰਤਰੀ ਨੇ ਇਸ ਦੀ ਜਾਂਚ ਰਿਪੋਰਟ ਮੰਗੀ ਹੈ। ਰੰਧਾਵਾ ਦਾ ਕਹਿਣਾ ਹੈ ਕਿ ਜੇਲਾਂ 'ਚ ਕੋਤਾਹੀ ਕਿਸੇ ਵੀ ਹਾਲਤ 'ਚ ਮਨਜ਼ੂਰ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਹੋਵੇਗੀ, ਫਿਰ ਭਾਵੇਂ ਉਹ ਕੈਦੀ ਹੋਣ ਜਾਂ ਜੇਲ ਸੁਪਰੀਡੈਂਟ ਹੋਵੇ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਲ 'ਚ ਮੋਬਾਇਲ ਕਿਵੇਂ ਪੁੱਜਿਆ, ਇਸ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। 
ਜਾਣੋ ਕੀ ਹੈ ਪੂਰਾ ਮਾਮਲਾ
ਅਸਲ 'ਚ ਬਰਨਾਲਾ ਜੇਲ 'ਚ ਕੁਝ ਕੈਦੀਆਂ ਵਲੋਂ ਬੀਤੇ ਦਿਨੀਂ ਇਕ ਵੀਡੀਓ ਬਣਾਈ ਗਈ ਸੀ, ਜਿਸ 'ਚ ਉਹ ਜੇਲ ਸੁਪਰੀਡੈਂਟ 'ਤੇ ਝੂਠੇ ਕੇਸ ਪਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾ ਰਹੇ ਸਨ। ਵੀਡੀਓ 'ਚ ਕੈਦੀਆਂ ਨੇ ਆਪਣੇ ਲਈ ਇਨਸਾਫ ਮੰਗਿਆ ਸੀ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

Babita

This news is Content Editor Babita