ਲਾਅਰਾ ਲਾ ਕੇ ਮੁੱਕਰੇ ਕੈਪਟਨ ਪਰ ਫਸ ਗਏ ''ਸੁਖਜਿੰਦਰ ਰੰਧਾਵਾ''

01/27/2020 9:40:41 AM

ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਲਾਅਰਾ ਲਾ ਕੇ ਫਿਰ ਮੁੱਕਰ ਗਏ ਹਨ ਕਿਉਂਕਿ ਕੈਪਟਨ ਨੇ ਐਲਾਨ ਕੀਤਾ ਸੀ ਕਿ ਉਹ ਗਣਤੰਤਰ ਦਿਵਸ 'ਤੇ ਸਮਾਰਟਫੋਨ ਵੰਡਣ ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਕਰਨਗੇ ਅਤੇ ਇਸ ਦੇ ਤਹਿਤ 1.6 ਲੱਖ ਸਮਾਰਟਫੋਨ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ। ਕੈਪਟਨ ਦਾ ਇਹ ਦਾਅਵਾ ਤਾਂ ਸੱਚ ਨਹੀਂ ਹੋਇਆ ਪਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਜ਼ਰੂਰ ਫਸ ਗਏ ਹਨ।

ਕੈਪਟਨ ਤਾਂ ਮੋਹਾਲੀ 'ਚ ਤਿਰੰਗਾ ਲਹਿਰਾ ਕੇ ਤੁਰਦੇ ਬਣੇ ਪਰ ਜਲੰਧਰ 'ਚ ਉਨ੍ਹਾਂ ਦੇ ਨਜ਼ਦੀਕੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੀਡੀਆ ਨੇ ਘੇਰ ਲਿਆ। ਜਦੋਂ ਮੀਡੀਆ ਨੇ ਸਮਾਰਟਫੋਨਾਂ ਬਾਰੇ ਉਨ੍ਹਾਂ ਨੂੰ ਪੁੱਛਿਆ ਤਾਂ ਉਹ ਸਰਕਾਰ ਦਾ ਹੱਥ ਤੰਗ ਹੋਣ ਦਾ ਰੋਣਾ ਰੋਣ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਕੈਬਨਿਟ 'ਚ ਗੱਲ ਕਰਨ ਦਾ ਭਰੋਸਾ ਦਿੱਤਾ। ਬਿਨਾ ਸ਼ੱਕ ਰੰਧਾਵਾ ਨੇ ਕੈਬਨਿਟ ਮੀਟਿੰਗ 'ਚ ਇਸ ਮਸਲੇ ਨੂੰ ਚੁੱਕਣ 'ਤੇ ਇਸੇ ਜਨਵਰੀ ਫੋਨ ਦੇਣ ਗੱਲ ਕਹਿ ਕੇ ਖਹਿੜਾ ਛੁਡਵਾ ਲਿਆ ਪਰ ਆਪਣੇ ਵਾਅਦੇ ਤੋਂ ਮੁੱਕਰਨ ਵਾਲੀ ਕੈਪਟਨ ਸਰਕਾਰ, ਰੰਧਾਵਾ ਦੇ ਬੋਲ ਕਿੱਥੋਂ ਤੱਕ ਪੁਗਾਉਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Babita

This news is Content Editor Babita