ਦਸੂਹਾ 'ਚ ਗਰਜੇ ਸੁਖਬੀਰ ਬਾਦਲ, ਕਿਹਾ- ਸਰਕਾਰ ਬਣਨ 'ਤੇ ਲਾਗੂ ਕਰਾਂਗੇ 13 ਨੁਕਾਤੀ ਏਜੰਡਾ

11/25/2021 5:47:45 PM

ਦਸੂਹਾ- ਸ਼੍ਰੋਮਣੀ  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਨਤਮਸਤਕ ਹੋਏ । ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਗਰਨਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਸਿਰੋਪਾਓ ਭੇਂਟ ਕੀਤਾ ਗਿਆ। ਇਸ ਮੌਕੇ ਉਨਾਂ ਪਿੰਡ ਬੇਰਛਾ ਵਿਖੇ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ  ਸੁਸ਼ੀਲ ਕੁਮਾਰ ਪਿੰਕੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ  ਉਪਰੰਤ ਹਰ ਵਰਗ ਦੇ ਲੋਕਾਂ ਨੂੰ ਵੱਡੇ ਪੱਧਰ 'ਤੇ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ 13 ਨੁਕਾਤੀ ਜੋ ਪ੍ਰੋਗਰਾਮ ਦਿੱਤਾ ਗਿਆ ਹੈ, ਉਸ ਨੂੰ ਸਰਕਾਰ ਬਣਨ ਉਪਰੰਤ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਜਿਸ ਨਾਲ ਸੂਬੇ ਦੇ ਹਰ ਵਰਗ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚੇਗਾ ਅਤੇ ਸੂਬੇ ਵਿੱਚ ਵਿਕਾਸ ਦਾ ਇਕ ਨਵਾਂ ਦੌਰ ਸ਼ੁਰੂ ਹੋਵੇਗਾ । 

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦਾ ਕੇਜਰੀਵਾਲ 'ਤੇ ਤੰਜ, ਕਿਹਾ-ਦਿੱਲੀ 'ਚ ਤਾਂ ਕਿਸੇ ਨੂੰ ਇਕ ਪੈਸਾ ਨਹੀਂ ਦਿੱਤਾ, ਪੰਜਾਬ 'ਚ ਕੀ ਦੇਣਗੇ

ਬਾਦਲ ਨੇ ਕਿਹਾ ਕਿ ਸਰਕਾਰ ਬਣਨ 'ਤੇ ਪਹਿਲੇ ਮਹੀਨੇ ਦੌਰਾਨ ਹੀ  ਨੀਲੇ ਕਾਰਡ, ਗ਼ਰੀਬ ਔਰਤਾਂ ਲਈ ਮਾਤਾ ਖੀਵੀ ਰਸੋਈ ਸਕੀਮ ਤਹਿਤ ਹਰੇਕ ਨੀਲਾ ਕਾਰਡ ਧਾਰਕ ਪਰਿਵਾਰ ਦੀ ਮੁਖੀ ਔਰਤ ਦੇ ਖਾਤੇ ਵਿੱਚ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ, ਸਾਰੇ ਵਰਗਾਂ ਲਈ ਚਾਰ ਸੌ ਯੂਨਿਟ ਮੁਫ਼ਤ ਬਿਜਲੀ,  25 ਹਜ਼ਾਰ ਦੀ ਆਬਾਦੀ ਦੇ ਅੰਦਰ ਇਕ ਪੰਜ ਹਜ਼ਾਰ ਬੱਚਿਆਂ ਦਾ ਵੱਡਾ ਮੈਗਾ ਸਕੂਲ  ਬਣਾਉਣ ਤੋਂ ਇਲਾਵਾ ਪੰਜਾਬ ਦੇ ਗ਼ਰੀਬ ਬੱਚਿਆਂ ਲਈ  ਅਜਿਹਾ ਕਾਨੂੰਨ ਬਣਾਇਆ ਜਾਵੇਗਾ ਜਿਸ ਵਿੱਚ ਪ੍ਰਾਈਵੇਟ, ਸਰਕਾਰੀ ਯੂਨੀਵਰਸਿਟੀਆਂ ਵਿੱਚ 33 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਵਿਚ ਪੜ੍ਹੇ ਬੱਚਿਆਂ ਲਈ ਰਾਖਵੀਆਂ ਹੋਣਗੀਆਂ, ਜਿਨ੍ਹਾਂ ਦਾ ਖ਼ਰਚਾ ਪੰਜਾਬ ਸਰਕਾਰ  ਵੱਲੋਂ ਚੁੱਕਿਆ ਜਾਵੇਗਾ। ਉਨਾਂ ਗਠਜੋੜ ਦੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਉਨਾਂ ਨੂੰ ਵੱਡੇ ਪੱਧਰ 'ਤੇ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਪੰਜਾਬ ਗਠਜੋੜ ਦੀ ਸਰਕਾਰ ਸਥਾਪਤ ਕੀਤੀ ਜਾ ਸਕੇ ਅਤੇ ਪੰਜਾਬ ਨੂੰ ਮੁੜ ਖ਼ੁਸ਼ਹਾਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ:  ਜਲੰਧਰ 'ਚ ਪਰਗਟ ਸਿੰਘ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਸ ਨਾਲ ਹੋਈ ਧੱਕਾ-ਮੁੱਕੀ

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਦੱਸ ਲੱਖ ਰੁਪਏ ਦਾ ਸਟੂਡੈਂਟ ਕਾਰਡ ਬਣਾਇਆ ਜਾਵੇਗਾ ਤਾਂ ਜੋ  ਉਹ ਵਿਦੇਸ਼ਾਂ ਵਿਚ ਆਪਣੀ ਪੜਾਈ ਪੂਰੀ ਕਰ ਕਰ ਸਕਣ। ਇਸ ਮੌਕੇ ਗਠਜੋੜ ਦੇ  ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਸ. ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ  ਸਰਬਜੋਤ ਸਿੰਘ ਸਾਬੀ ਲਖਵਿੰਦਰ ਸਿੰਘ ਲੱਖੀ ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਂਣਾ ਡਾ.  ਪੱਨੂੰ ਲਾਲ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ, ਸੁਰਜੀਤ  ਸਿੰਘ ਕੈਰੇ ਜ਼ਿਲਾ ਪ੍ਰਧਾਨ ਬੀ.ਸੀ. ਵਿੰਗ,  ਭੁਪਿੰਦਰ ਸਿੰਘ ਨੀਲੂ, ਹਰਪਾਲ ਸਿੰਘ ਬਿੱਟਾ, ਭੁਪਿੰਦਰ ਸਿੰਘ ਜੋਨੀ ਘੁੰਮਣ, ਐਡਵੋਕੇਟ ਲਖਵੀਰ ਸਿੰਘ ਬੇਰਛਾ, ਡਾ. ਸੱਤਪਾਲ ਸਿੰਘ ਬੇਰਛਾ, ਦਲਵਿੰਦਰ ਸਿੰਘ ਬੋਦਲ,  ਪਟਵਾਰੀ ਗੋਬਿੰਦ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ।

ਇਹ ਵੀ ਪੜ੍ਹੋ:   ਬਾਘਾ ਪੁਰਾਣਾ ’ਚ ਸਿੱਧੂ ਦਾ ਵੱਡਾ ਐਲਾਨ, STF ਦੀ ਰਿਪੋਰਟ ਨਾ ਖੁੱਲ੍ਹੀ ਤਾਂ ਕਰਾਂਗਾ ਭੁੱਖ ਹੜਤਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri