ਸੁਖਬੀਰ ''ਮੈਂ ਨਾ ਮਾਨੂ'' ਵਾਲੀ ਸਥਿਤੀ ''ਤੇ ਅੜ੍ਹੇ, ਹੁਣ ਪਿੱਛੇ ਮੁੜਨਾ ਔਖਾ

10/03/2019 1:52:58 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਘੇ ਕੱਲ ਹਰਿਆਣੇ 'ਚ ਭਾਜਪਾ ਨੂੰ 21 ਦੀ 31 ਦਾ ਰਾਜਸੀ ਸ਼ਗਨ ਪਾ ਕੇ ਜੋ ਭਾਜੀ ਮੋੜੀ ਹੈ, ਉਸ ਦੀ ਚਰਚਾ ਹੁਣ ਸਿਆਸੀ ਗਲਿਆਰੇ 'ਚ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਬਾਦਲ ਹੁਣ ਹਰਿਆਣੇ ਵਿਚ ਭਾਜਪਾ ਅੱਗੇ ਨਹੀਂ ਝੁਕਣਗੇ। ਦੋ-ਤਿੰਨ ਸੀਟਾਂ 'ਤੇ ਸਮਝੌਤਾ ਕਿਸੇ ਕੀਮਤ 'ਤੇ ਨਹੀਂ ਕਰਨਗੇ। ਸਗੋਂ ਆਪਣੀ ਹਮਖਿਆਲੀ ਪਾਰਟੀ ਨਾਲ ਚੋਣ ਸਮਝੌਤਾ ਕਰ ਕੇ ਭਾਜਪਾ ਨੂੰ ਆਪਣੀ ਸਿਆਸੀ ਤਾਕਤ ਦਿਖਾਉਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ. ਭੂੰਦੜ ਅਜੇ ਵੀ ਸਿਆਸੀ ਕਸਰਤ ਕਰ ਰਹੇ ਹਨ ਪਰ ਭਾਜਪਾ ਵਾਲੇ ਪੈਰ ਨਹੀਂ ਲਾ ਰਹੇ। ਹੁਣ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਚੌਟਾਲੇ ਦੇ ਪੋਤੇ ਵਾਲੀ ਪਾਰਟੀ ਨਾਲ ਗਠਜੋੜ ਦੀ ਗੱਲ ਚੱਲ ਰਹੀ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ 'ਚ ਦੋ ਥਾਈਂ ਪ੍ਰਚਾਰ ਵਿਚ ਜ਼ੋਰ ਲਾਉਣਗੇ, ਉੱਥੇ ਹੀ ਹਰਿਆਣੇ 'ਚ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਜ਼ਿਆਦਾ ਸਮਾਂ ਦੇਣਗੇ ਕਿਉਂਕਿ ਪੰਜਾਬ ਨਾਲੋਂ ਹਰਿਆਣਾ 'ਚ ਖਾਤਾ ਖੋਲ੍ਹਣਾ ਅਤੇ ਆਪਣੀ ਹੋਂਦ ਬਚਾਉਣਾ ਵੱਡੀ ਗੱਲ ਹੋ ਗਈ ਹੈ। ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ 'ਮੈਂ ਨਾ ਮਾਨੂ' ਵਾਲੀ ਸਥਿਤੀ ਹੁਣ ਭਾਜਪਾ ਖਿਲਾਫ ਝੰਡਾ ਚੁੱਕੇਗੀ ਅਤੇ ਭਾਜਪਾ ਫਿਰ ਕੀ ਸੱਪ ਕੱਢਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਹਾਲ ਦੀ ਘੜੀ ਤਾਂ ਮਾਮਲਾ ਉਲਝਿਆ ਪਿਆ ਹੈ।

Babita

This news is Content Editor Babita