ਸੁਖਬੀਰ ਨੇ ਕੀਤਾ ਨਵਜੋਤ ਸਿੱਧੂ ਦਾ ਧੰਨਵਾਦ, ਕਿਹਾ ''ਠੋਕੋ ਤਾਲੀ''

05/18/2019 6:45:13 PM

ਚੰਡੀਗੜ੍ਹ : ਕਾਂਗਰਸ 'ਚ ਪੈਦਾ ਹੋਈ ਘਰੇਲੂ ਜੰਗ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੁਟਕੀ ਲਈ ਹੈ। ਸੁਖਬੀਰ ਨੇ ਟਵੀਟ ਕਰਕੇ ਕਿਹਾ ਹੈ ਕਿ 'ਨਵਜੋਤ ਸਿੱਧੂ ਵਲੋਂ ਬਠਿੰਡਾ 'ਚ ਰਾਜਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਦੌਰਾਨ ਆਪਣੇ ਪਾਰਟੀ ਦੇ ਇਕ ਲੀਡਰ ਅਤੇ ਉਨ੍ਹਾਂ ਵਿਚਾਲੇ ਫਰੈਂਡਲੀ ਮੈਚ ਦਾ ਬਿਆਨ ਦਿੱਤਾ ਗਿਆ ਹੈ ਅਤੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਕਾਂਗਰਸ 'ਚ ਘਰੇਲੂ ਜੰਗ ਸ਼ੁਰੂ ਹੋ ਗਈ ਹੈ। ਠੋਕੋ ਤਾਲੀ, ਇੰਨਾ ਹੀ ਨਹੀਂ ਸੁਖਬੀਰ ਨੇ ਇਸ ਲਈ ਨਵਜੋਤ ਸਿੱਧੂ ਦਾ ਧੰਨਵਾਦ ਵੀ ਕੀਤਾ ਹੈ।
ਦੱਸਣਯੋਗ ਹੈ ਕਿ ਬਠਿੰਡਾ 'ਚ ਸ਼ੁੱਕਰਵਾਰ ਨੂੰ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਆਏ ਨਵਜੋਤ ਸਿੱਧੂ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ। ਉਨ੍ਹਾਂ ਆਪਣੀ ਹਰ ਗੱਲ ਵਿਚ ਬਾਦਲਾਂ ਦੇ ਨਾਲ-ਨਾਲ ਅਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ। ਬਿਨਾਂ ਨਾਮ ਲਏ ਉਹ ਵਾਰ ਵਾਰ ਬੇਅਦਬੀ ਅਤੇ ਚੋਣਾਂ ਵਿਚ ਮਿਲ ਕੇ 72-25 ਦਾ ਮੈਚ ਖੇਡਣ ਦੀ ਗੱਲ ਕਰਕੇ ਲੋਕਾਂ ਨੂੰ ਇਸ ਵਾਰ ਉਨ੍ਹਾਂ ਨੂੰ ਮਜ਼ਾ ਚਖਾਉਣ ਦੀ ਗੱਲ ਕਰਦੇ ਰਹੇ। ਬੇਅਦਬੀ 'ਤੇ ਆਪਣੀ ਹੀ ਸਰਕਾਰ ਖਿਲਾਫ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਸਿੱਖਾਂ 'ਤੇ ਜਿਨ੍ਹਾਂ ਨੇ ਗੋਲੀਆਂ ਚਲਵਾਈਆਂ ਉਨ੍ਹਾਂ 'ਤੇ ਐੱਫ. ਆਈ. ਆਰ. ਤੱਕ ਨਹੀਂ ਕੀਤੀ ਗਈ। ਕੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਐੱਸ. ਐੱਸ. ਆਈ. ਟੀ. ਵੱਡੀ ਹੋ ਗਈ। ਜਦੋਂ ਜਸਟਿਸ ਰਣਜੀਤ ਸਿੰਘ ਨੇ ਰਿਪੋਰਟ ਵਿਚ ਸਭ ਕਹਿ ਦਿੱਤਾ ਸੀ ਤਾਂ ਫਿਰ ਐੱਫ. ਆਈ. ਆਰ. ਕਿਉਂ ਨਹੀਂ ਕੀਤੀ ਗਈ ਕਿਉਂਕਿ ਬੇਅਦਬੀ ਵਿਚ ਕਿਸੇ ਦਾ 75% ਤਾਂ ਕਿਸੇ ਦਾ 25% ਹਿੱਸਾ ਹੈ।

Gurminder Singh

This news is Content Editor Gurminder Singh