ਸੁਖਬੀਰ ਬਾਦਲ SSP ਦਫਤਰ ਮੂਹਰੇ ਅੱਜ ਲਗਾਉਣਗੇ ਧਰਨਾ

12/07/2019 12:14:58 AM

ਬਟਾਲਾ, (ਬੇਰੀ)— ਬੀਤੇ ਦਿਨੀਂ ਆੜਤੀ ਜਗਜੀਤ ਸਿੰਘ ਘੁਮਾਣ ਤੇ ਦਲਬੀਰ ਸਿੰਘ ਢਿੱਲਵਾਂ ਕਤਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਸ਼ਨੀਵਾਰ ਸਵੇਰੇ 11 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਥੀਆਂ ਸਮੇਤ ਐੱਸ.ਐੱਸ.ਪੀ. ਦਫਤਰ ਬਟਾਲਾ ਸਾਹਮਣੇ ਧਰਨਾ ਦੇਣਗੇ।
ਜ਼ਿਕਰਯੋਗ ਹੈ ਕਿ ਜਿਥੇ ਅਕਾਲੀ ਦਲ ਵਲੋਂ ਆੜਤੀ ਜਗਜੀਤ ਸਿੰਘ ਘੁਮਾਣ ਦੀ ਆਤਮ ਹੱਤਿਆ ਦਾ ਮਾਮਲਾ ਤੇ ਦਲਬੀਰ ਸਿੰਘ ਢਿੱਲਵਾਂ ਕਤਲ ਕਾਂਡ ਦਾ ਮੁੱਦਾ ਮੁੱਖ ਤੌਰ 'ਤੇ ਸੂਬੇ 'ਚ ਚੁੱਕਿਆ ਜਾ ਰਿਹਾ ਹੈ। ਉਥੇ ਹੀ ਇਸੇ ਲੜੀ ਤਹਿਤ ਸ਼ਨੀਵਾਰ ਸੁਖਬੀਰ ਬਾਦਲ ਬਟਾਲਾ ਵਿਖੇ ਧਰਨਾ ਦੇਣਗੇ। ਇਸ ਮੌਕੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਲਗਭਗ ਸਮੂਹ ਸੀਨੀਅਰ ਆਗੂ ਧਰਨੇ ਵਿਚ ਸ਼ਾਮਲ ਹੋਣਗੇ, ਉਥੇ ਹੀ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਲੋਕ, ਆੜਤੀ ਐਸੋਸੀਏਸ਼ਨਾਂ ਤੇ ਦਲਬੀਰ ਸਿੰਘ ਢਿੱਲਵਾਂ ਦੇ ਪਰਿਵਾਰਕ ਮੈਂਬਰ ਧਰਨੇ 'ਚ ਸ਼ਾਮਲ ਹੋਣਗੇ।

KamalJeet Singh

This news is Content Editor KamalJeet Singh