2 ਮਹੀਨੇ ਅੰਦਰ ਹੀ ਕਾਂਗਰਸ ਨੂੰ ਨਫਰਤ ਕਰਨ ਲੱਗੀ ਜਨਤਾ : ਸੁਖਬੀਰ

06/04/2017 5:56:17 PM

ਅੰਮ੍ਰਿਤਸਰ : ਰੇਤ ਖੱਡ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਾਂਗਰਸ ''ਤੇ ਨਿਸ਼ਾਨਾ ਸਾਧਿਆ ਹੈ। ਬਾਦਲ ਮੁਤਾਬਕ ਹਿੰਦੁਸਤਾਨ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ 2 ਮਹੀਨਿਆਂ ਦੇ ਵਿਚ ਹੀ ਸੂਬੇ ਦੀ ਜਨਤਾ ਕਾਂਗਰਸ ਨੂੰ ਨਫਰਤ ਕਰਨ ਲੱਗ ਪਈ ਹੈ।
ਸੁਖਬੀਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹੋਏ ਸਨ। ਜਿੱਥੇ ਉਨ੍ਹਾਂ ਨੇ 6 ਜੂਨ ਨੂੰ ਘੱਲੂਘਾਰਾ ਦੀ ਬਰਸੀ ਦੇ ਸੰਬੰਧ ਵਿਚ ਹੋਣ ਜਾ ਰਹੇ ਧਾਰਮਿਕ ਸਮਾਗਮ ਵਿਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

Gurminder Singh

This news is Content Editor Gurminder Singh