ਭਾਜਪਾ ''ਤੇ ਕੁਝ ਇਸ ਤਰ੍ਹਾਂ ਗਰਜੇ ਸੁਖਬੀਰ

02/11/2016 12:51:05 PM

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਸਦੀ ਮਾਮਲਿਆਂ ਦੇ ਮੰਤਰੀ ਐੱਮ. ਵੈਂਕਈਆ ਨਾਇਡੂ ਦੀ ਰਿਹਾਇਸ਼ ਵਿਖੇ ਬੈਠਕ ''ਚ ਆਪਣਾ ਉਤਸ਼ਾਹ ਦਿਖਾਇਆ ਅਤੇ ਉਥੇ ਹਾਜ਼ਰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਭਾਜਪਾ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਅਤੇ ਹੋਰ ਰਾਜਗ ਭਾਈਵਾਲ ਵੀ ਉਥੇ ਹਾਜ਼ਰ ਸਨ। ਉਨ੍ਹਾਂ ਸ਼ਬਦ ਨੂੰ ਬਿਨਾਂ ਕੱਟੇ-ਵੱਡੇ ਅਮਿਤ ਸ਼ਾਹ ਨੂੰ ਸਾਫ-ਸਾਫ ਕਿਹਾ, ਪੰਜਾਬ ਇੱਕੋ ਇੱਕ ਰਾਜ ਹੈ ਜਿੱਥੇ 2017 ਦੇ ਸ਼ੁਰੂ ਵਿਚ ਅਸੰਬਲੀ ਚੋਣਾਂ ਦੌਰਾਨ ਰਾਜਗ ਦੇ ਜਿੱਤਣ ਦਾ ਚਾਂਸ ਹੈ ਪਰ ਭਾਜਪਾ ਨੇ ਇਕ ਬੜਾ ਅਜੀਬ ਰਸਤਾ ਅਪਣਾਇਆ ਹੋਇਆ ਹੈ।

ਭਾਜਪਾ ਦੇ ਨਾਲ ਚਟਾਨ ਵਾਂਗ ਖੜ੍ਹੇ ਸਿੱਖ ਇੱਕੋ ਇਕ ਘੱਟ ਗਿਣਤੀ ਭਾਈਚਾਰਾ ਹੈ। ਇਸ ਨਾਲੋਂ ਮੁਸਲਮ ਅਤੇ ਇਸਾਈ ਪਹਿਲਾਂ ਹੀ ਟੁੱਟ ਚੁੱਕੇ ਹਨ ਪਰ ਸਾਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ ਕਿਉਂਕਿ ਕੋਈ ਵੀ ਸਾਡੀਆਂ ਲਟਕ ਰਹੀਆਂ ਸਮੱਸਿਆਵਾਂ ਬਾਰੇ ਗੱਲ ਨਹੀਂ ਸੁਣ ਰਿਹਾ। ਸੁਖਬੀਰ ਦੀਆਂ ਖਰੀਆਂ-ਖਰੀਆਂ ਗੱਲਾਂ ਨੇ ਇਸ ਅਹਿਮ ਬੈਠਕ ਨੂੰ ਹੱਕਾ-ਬੱਕਾ ਕਰ ਦਿੱਤਾ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਇਸ ਬੈਠਕ ਵਿਚ ਹਾਜ਼ਰ ਨਹੀਂ ਹੋਏ, ਕਿਉਂਕਿ ਉਹ ਪ੍ਰਸਤਾਵਿਤ ਬਜਟ ਉਪਰ ਵਿਚਾਰ-ਵਟਾਂਦਰਾ ਕਰਨ ਲਈ ਦੇਰ ਰਾਤ ਤਕ ਪ੍ਰਧਾਨ ਮੰਤਰੀ ਨਾਲ ਰੁੱਝੇ ਰਹੇ ਸਨ। ਸ਼ਿਵ ਸੈਨਾ ਨੇਤਾ ਵੀ, ਜਿਹੜੇ ਭਾਜਪਾ ਲੀਡਰਸ਼ਿਪ ਦੀ ਜਨਰਲ ਤੌਰ ''ਤੇ ਆਲੋਜਨਾ ਕਰਦੇ ਰਹੇ ਹਨ, ਵੀ ਸੁਖਬੀਰ ਦੇ ਬਿਆਨ ਤੋਂ ਹੈਰਾਨ ਰਹਿ ਗਏ। ਜੂਨੀਅਰ ਬਾਦਲ ਨੇ ਉਹ ਕਾਰਨ ਵੀ ਵਿਸਥਾਰਿਤ ਢੰਗ ਨਾਲ ਦੱਸੇ  ਅਤੇ ਕਮਜ਼ੋਰ ਰਾਜ ਨੂੰ ਕੇਂਦਰ ਵਲੋਂ ਕਿਵੇਂ ਦੁਖੀ ਕੀਤਾ ਜਾ ਰਿਹਾ ਹੈ। ਸ਼ਾਹ ਨੇ ਸੁਖਬੀਰ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਨੂੰ 11 ਅਕਬਰ ਰੋਡ ਵਿਖੇ ਆਪਣੀ ਰਿਹਾਇਸ਼ ''ਤੇ ਡਿਨਰ ਲਈ ਸੱਦਾ ਦਿੱਤਾ।

Anuradha Sharma

This news is News Editor Anuradha Sharma