ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਵਿਅਕਤੀ ਨੇ ਤੇਲ ਪਾ ਕੇ ਕੀਤੀ ਆਤਮ-ਹੱਤਿਆ

11/18/2017 7:29:47 AM

ਸਮਾਣਾ, (ਦਰਦ)- ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਅਮਾਮਗੜ੍ਹ ਵਾਸੀ ਇਕ ਵਿਅਕਤੀ ਵੱਲੋਂ ਤੇਲ ਪਾ ਕੇ ਆਪਣੇ ਕਮਰੇ ਵਿਚ ਖੁਦ ਨੂੰ ਅੱਗ ਲਾ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਹੰਸ ਰਾਜ ਵਾਸੀ ਅਮਾਮਗੜ੍ਹ ਨੂੰ ਵੀਰਵਾਰ ਰਾਤ ਅੱਗ ਲੈਣ ਉਪਰੰਤ ਵਾਰਿਸਾਂ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ। ਡਾ. ਰਾਕੇਸ਼ ਨੇ ਉਸ ਨੂੰ 70 ਫੀਸਦੀ ਤੋਂ ਵੱਧ ਝੁਲਸੇ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ। 
ਇਸ ਮੌਕੇ ਝੁਲਸੇ ਮਨਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਉਸ ਵੱਲੋਂ ਉਸ ਨੂੰ ਵਾਰ-ਵਾਰ ਸਮਝਾਇਆ ਜਾਂਦਾ ਸੀ, ਜਿਸ ਤੋਂ ਉਹ ਤੰਗ-ਪ੍ਰੇਸ਼ਾਨ ਸੀ। ਸਿਟੀ ਪੁਲਸ ਦੇ ਜਾਂਚ ਅਧਿਕਾਰੀ ਸੁਰਜਨ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪੁਲਸ ਚੰਡੀਗੜ੍ਹ ਜਾ ਰਹੀ ਹੈ। ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਦੇ ਆਧਾਰ 'ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।