ਘਰ ''ਚ ਆਰਥਕ ਤੰਗੀ ਕਰ ਕੇ ਔਰਤ ਨੇ ਕੀਤੀ ਖੁਦਕੁਸ਼ੀ

02/20/2018 4:16:14 AM

ਬੁਢਲਾਡਾ(ਮਨਚੰਦਾ)-ਨੇੜਲੇ ਪਿੰਡ ਕੂਲਹੈਰੀ ਵਿਖੇ ਅੱਜ ਇਕ ਘਰੇਲੂ ਔਰਤ ਵੱਲੋਂ ਘਰ 'ਚ ਆਰਥਕ ਤੰਗੀ ਕਰ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਸ ਸੂਤਰਾਂ ਅਨੁਸਾਰ ਸਰਬਜੀਤ ਕੌਰ (32) ਪਤਨੀ ਜਸਵੰਤ ਸਿੰਘ ਜੋ ਕਿ ਇਕ ਟੇਲਰ ਮਾਸਟਰ ਦਾ ਕੰਮ ਕਰਦੀ ਹੈ, ਪਿਛਲੇ ਕਈ ਦਿਨਾਂ ਤੋਂ ਘਰ ਵਿਚ ਆਰਥਕ ਤੰਗੀ ਕਾਰਨ ਪ੍ਰੇਸ਼ਾਨ ਚੱਲ ਸੀ ਅਤੇ ਅੱਜ ਜਦੋਂ ਉਸ ਦਾ ਪਤੀ ਸਵੇਰੇ ਆਪਣੇ ਕੰਮ-ਧੰਦੇ ਲਈ ਬਾਹਰ ਗਿਆ ਤਾਂ ਉਸ ਦੇ ਦੋਵੇਂ ਬੱਚੇ ਵੀ ਸਕੂਲ ਚਲੇ ਗਏ ਤਾਂ ਸਰਬਜੀਤ ਕੌਰ ਨੇ ਘਰ ਵਿਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦੇ ਵਾਰਿਸਾਂ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਬੁਢਲਾਡਾ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ।