ਸੀ. ਐੱਮ. ਸੀ. ਦੀ ਮਹਿਲਾ ਕਰਮਚਾਰੀ ਨੇ ਘਰ ''ਚ ਲਿਆ ਫਾਹਾ

02/17/2018 5:29:37 AM

ਲੁਧਿਆਣਾ(ਰਿਸ਼ੀ)-ਸੀ. ਐੱਮ. ਸੀ. ਦੀ 53 ਸਾਲਾ ਮਹਿਲਾ ਕਰਮਚਾਰੀ ਨੇ ਸ਼ੁੱਕਰਵਾਰ ਨੂੰ ਸ਼ੱਕੀ ਹਾਲਾਤ 'ਚ ਕਿਦਵਈ ਨਗਰ ਵਿਖੇ ਆਪਣੇ ਘਰ ਵਿਚ ਗਰਿੱਲ ਨਾਲ ਚੁੰਨੀ ਦੇ ਸਹਾਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।  ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਥਾਣਿਆਂ ਡਵੀਜ਼ਨ ਨੰ. 2 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਬੇਟੇ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਥਾਣਾ ਇੰਚਾਰਜ ਇੰਸ. ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਕੇਰਲ ਦੀ ਰਹਿਣ ਵਾਲੀ ਅਨਾਮਾ ਦੇ ਰੂਪ ਵਿਚ ਹੋਈ ਹੈ। ਦੋ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ। ਕੁਝ ਦਿਨ ਪਹਿਲਾਂ ਉਸ ਦਾ ਬੇਟਾ ਕੇਰਲ ਗਿਆ ਸੀ। ਸਵੇਰ ਤੋਂ ਕਈ ਵਾਰ ਫੋਨ ਕਰਨ 'ਤੇ ਮਾਂ ਨੇ ਫੋਨ ਨਾ ਉਠਾਇਆ ਤਾਂ ਉਸ ਨੇ ਆਪਣੇ ਦੋਸਤ ਅਸ਼ੀਸ਼ ਨੂੰ ਘਰ ਭੇਜਿਆ ਤਾਂ ਮਾਂ ਦੀ ਲਾਸ਼ ਗਰਿੱਲ ਨਾਲ ਲਟਕ ਰਹੀ ਸੀ।