ਔਰਤ ਨੇ ਨਹਿਰ ''ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

10/20/2020 5:57:29 PM

ਅਮਰਗੜ੍ਹ (ਜੋਸ਼ੀ) : ਇਕ ਔਰਤ ਵੱਲੋਂ ਮਾਹੋਰਾਣਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਕ ਔਰਤ ਨੇ ਨਹਿਰ 'ਚ ਛਾਲ ਮਾਰ ਦਿੱਤੀ। ਉਸ ਸਮੇਂ ਨਹਿਰ ਤੋਂ ਲੰਘ ਰਹੇ ਇਕ ਵਿਅਕਤੀ ਨੇ ਜਦੋਂ ਔਰਤ ਨੂੰ ਨਹਿਰ 'ਚ ਛਾਲ ਮਾਰਦੇ ਵੇਖਿਆ ਤਾਂ ਨੇੜੇ ਹੀ ਟੋਲ ਪਲਾਜ਼ੇ 'ਤੇ ਕਿਸਾਨਾਂ ਵੱਲੋਂ ਲਾਏ ਧਰਨੇ 'ਚ ਉਨ੍ਹਾਂ ਨੇ ਇਸ ਸਬੰਧੀ ਲੋਕਾਂ ਨੂੰ ਸੂਚਿਤ ਕੀਤਾ।

ਨਹਿਰ 'ਤੇ ਪਹੁੰਚ ਕੇ ਲੋਕਾਂ ਨੇ ਵੇਖਿਆ ਕਿ ਔਰਤ ਨਹਿਰ 'ਚ ਰੁੜ੍ਹੀ ਜਾ ਰਹੀ ਸੀ ਤਾਂ ਇਕ ਵਿਅਕਤੀ ਨੇ ਨਹਿਰ 'ਚ ਛਾਲ ਮਾਰ ਕੇ ਔਰਤ ਨੂੰ ਬਾਹਰ ਕੱਢਿਆ ਪਰ ਔਰਤ ਮਰ ਚੁੱਕੀ ਸੀ। ਜੇਕਰ ਉਹ ਔਰਤ ਨੂੰ ਨਾ ਬਾਹਰ ਕੱਢਦਾ ਤਾਂ ਉਸਦੀ ਲਾਸ਼ ਕਈ ਦਿਨ ਬਾਅਦ ਮਿਲਣੀ ਸੀ।

Gurminder Singh

This news is Content Editor Gurminder Singh