ਬਲਾਤਕਾਰ ਦੇ ਕੇਸ ''ਚ ਫਸੇ ਲੰਗਾਹ ਪੁਲਸ ਰਿਕਾਰਡ ''ਚ ਹਨ ਇਕ ''ਬੈਡ ਕਰੈਕਟਰ''

10/01/2017 7:07:18 PM

ਜਲੰਧਰ— ਰੇਪ ਦੇ ਕੇਸ 'ਚ ਫਸੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਸਿਆਸੀ ਅਤੇ ਨਿੱਜੀ ਜੀਵਨ ਵੀ ਹੁਣ ਸੱਚਾ-ਸੁੱਚਾ ਨਹੀਂ ਰਿਹਾ। ਲੰਗਾਹ ਪੁਲਸ ਦੇ ਰਿਕਾਰਡ 'ਚ ਇਕ 'ਬੈਡ ਕਰੈਕਟਰ' ਮੰਨੇ ਜਾਂਦੇ ਹਨ। ਲੰਗਾਹ ਦੇ ਬੈਡ ਕਰੈਕਟਰ ਦੇ ਕਾਰਨ ਹੀ ਸਾਲ 1992 'ਚ ਜਲੰਧਰ 'ਚ ਰੀਜ਼ਨਲ ਪਾਸਪੋਰਟ ਦਫਤਰ ਨੇ ਉਨ੍ਹਾਂ ਦਾ ਪਾਸਪੋਰਟ ਨਹੀਂ ਬਣਾਇਆ ਸੀ। ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਰਿਕਾਰਡ 'ਚ ਲੰਗਾਹ ਦੀ ਬੈਡ ਕਰੈਕਟਰ ਦੀ ਹਿਸਟਰੀ ਰਹੀ ਹੈ। ਬੈਡ ਕਰੈਕਟਰ ਕਰਕੇ ਹੀ ਲੰਗਾਹ ਦਾ ਨਾਂ ਪਾਸਪੋਰਟ ਲਈ 'ਪ੍ਰਾਇਰ ਅਪਰੂਵਲ ਲਿਸਟ' 'ਚ ਸੀ। 
ਸਾਲ 1997 'ਚ ਬਾਦਲ ਸਰਕਾਰ 'ਚ ਪੀ. ਡਬਲਿਊ. ਡੀ.  ਮੰਤਰੀ ਬਣਨ ਦੇ ਇਕ ਸਾਲ ਬਾਅਦ ਸਾਲ 1998 'ਚ ਫਰਜ਼ੀ ਦਸਤਾਵੇਜ਼ ਦੇ ਆਧਾਰ 'ਤੇ ਪਾਸਪੋਰਟ ਹਾਸਲ ਕਰਨ 'ਤੇ ਉਨ੍ਹਾਂ ਨੂੰ ਏਅਰਪੋਰਟ ਅਥਾਰਿਟੀ ਨੇ 'ਰਿਸਕ ਫਾਰ ਫਲਾਈਟ ਐਲਾਨ ਕੀਤਾ ਸੀ। ਪੁਲਸ ਰਿਕਾਰਡ 'ਚ ਸਾਲ 1972 ਤੋਂ 10 ਸਤੰਬਰ 2002 ਤੱਕ ਉਹ ਇਤਿਹਾਸਕ ਰਹੇ ਹਨ। ਨਿਯਮਾਂ ਦੇ ਤਹਿਤ ਗਠਿਤ ਕਮੇਟੀ ਦੀ ਸਿਫਾਰਿਸ਼ 'ਤੇ ਉਨ੍ਹਾਂ ਦੀ ਹਿਸਟਰੀਸ਼ੀਟ ਫਾਈਲ 'ਚ ਤਬਦੀਲ ਹੋ ਗਈ ਸੀ। ਲੰਗਾਹ ਨੇ ਸ਼ਨੀਵਾਰ ਨੂੰ ਆਤਮ-ਸਮਰਪਣ ਨਹੀਂ ਕੀਤਾ। ਹਾਲਾਂਕਿ ਖੁਦ ਦਾਅਵਾ ਕੀਤਾ ਸੀ ਕਿ ਉਹ ਕੋਰਟ 'ਚ ਆਤਮ-ਸਮਰਪਣ ਕਰਨਗੇ। ਪੁਲਸ ਦਿਨ ਭਰ ਛਾਪੇਮਾਰੀ ਕਰਦੀ ਰਹੀ। ਇਸ ਦੌਰਾਨ ਪੁਲਸ ਦੀ ਕੋਸ਼ਿਸ਼ ਸੀ ਕਿ ਉਹ ਲੰਗਾਹ ਨੂੰ ਆਤਮ-ਸਮਰਪਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲੈਣਗੇ।