''ਆਪਣਾ ਪੰਜਾਬ'' ਦੀ ਮਹੱਤਵਪੂਰਨ ਮੀਟਿੰਗ ਛੋਟੇਪੁਰ ਦੀ ਰਿਹਾਇਸ਼ ''ਤੇ

10/22/2016 6:23:20 PM

ਮੋਹਾਲੀ : ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਰਿਹਾਇਸ਼ ''ਤੇ ਬੀਤੇ ਦਿਨ ''ਆਪਣਾ ਪੰਜਾਬ'' ਕੋਰ ਕਮੇਟੀ ਦੀ ਇਕ ਮੀਟਿੰਗ ਰੱਖੀ ਗਈ, ਜਿਸ ਦੀ ਪ੍ਰਧਾਨਗੀ ਛੋਟੇਪੁਰ ਨੇ ਕੀਤੀ ਅਤੇ ਇਸ ਮੀਟਿੰਗ ''ਚ ਹਰਦੀਪ ਸਿੰਘ ਕਿੰਗਰਾ, ਡਾ. ਹਰਿੰਦਰ ਸਿੰਘ ਚੀਮਾ, ਕੈਪਟਨ ਆਰ. ਆਰ. ਭਾਰਦਵਾਜ, ਬਲਬੀਰ ਸਿੰਘ ਚੁੰਬਰ ਅਤੇ ਹੋਰਾਂ ਨੇ ਹਿੱਸਾ ਲਿਆ। ਇਸ ਕਮੇਟੀ ਨੇ ਆਪਣੇ ਵਰਕਰਾਂ ਨੂੰ ਮਹੱਤਵਪੂਰਨ ਡਿਊਟੀਆਂ ਸੌਂਪੀਆਂ। ਇਸ ਤੋਂ ਇਲਾਵਾ ਕਮੇਟੀ ਨੇ ਹਲਕੇ ''ਚ ਪਾਰਟੀ ਦੇ ਕੰਮਾਂ ਲਈ 8 ਮੈਂਬਰਾਂ ਦੀ ਚੋਣ ਕੀਤੀ, ਜਿਨ੍ਹਾਂ ''ਚ ਅਸ਼ੋਕ ਡੋਗਰਾ, ਗੁਰਿੰਦਰ ਸਿੰਘ ਬਾਜਵਾ, ਜਸਵੀਰ ਸਿੰਘ ਧਾਲੀਵਾਲ, ਹਰਦੀਪ ਸਿੰਘ ਕਿੰਗਰਾ, ਜਸਜੀਤ ਸਿੰਘ ਗਿੱਲ, ਹਰਿੰਦਰ ਸਿੰਘ ਚੀਮਾ, ਨਰਿੰਦਰ ਭਗਤ ਅਤੇ ਕੈਪਟਨ ਆਰ. ਆਰ. ਭਾਰਦਵਾਜ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਮੀਨੀ ਪੱਧਰ ''ਤੇ ਪਾਰਟੀ ਦੇ ਕੰਮਾਂ ਦੀ ਵਿਸਥਾਰ ਨਾਲ ਚਰਚਾ ਕਰਨ ਲਈ 26 ਅਕਤੂਬਰ ਨੂੰ ਸੁੱਚਾ ਸਿੰਘ  ਛੋਟੇਪੁਰ ਦੀ ਅਗਵਾਈ ''ਚ ਇਕ ਮੀਟਿੰਗ ਰੱਖੀ ਗਈ ਹੈ। 
 

Babita Marhas

This news is News Editor Babita Marhas