ਹਾਈਕੋਰਟ ਦੇ ਜੱਜ ਦੀ ਗੱਡੀ ਦਾ ਕੀਤਾ ਚਾਲਾਨ, ਹਰ ਪਾਸੇ ਬੱਲੇ-ਬੱਲੇ

12/13/2018 8:42:40 AM

ਚੰਡੀਗੜ੍ਹ (ਮਨਮੋਹਨ) : ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਅਸਿਸਟੈਂਟ ਸਬ ਇੰਸਪੈਕਟਰ ਸਰਵਣ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਦੀ ਗੱਡੀ ਦਾ ਚਾਲਾਨ ਕਰਕੇ ਇਕ ਮਿਸਾਲ ਕਾਇਮ ਕਰ ਛੱਡੀ ਹੈ। ਇਸ ਬਾਰੇ ਜਦੋਂ ਸਰਵਣ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਉਹ ਸੈਕਟਰ-34 ਦੇ ਬੀ. ਐੱਸ. ਐੱਨ. ਐੱਲ. ਦਫਤਰ ਦੇ ਬਾਹਰ 'ਰੌਂਗ ਪਾਰਕਿੰਗ' ਗੱਡੀਆਂ ਦਾ ਚਾਲਾਨ ਕਰ ਰਹੇ ਸਨ ਤਾਂ ਉੱਥੇ ਇਕ ਸਰਕਾਰੀ ਗੱਡੀ ਵੀ ਖੜ੍ਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ ਕਿ ਪ੍ਰਾਈਵੇਟ ਗੱਡੀਆਂ ਦੀ ਤਰ੍ਹਾਂ ਸਰਕਾਰੀ ਗੱਡੀ ਦਾ ਵੀ ਚਾਲਾਨ ਕੀਤਾ ਜਾਵੇ। ਸਰਵਣ ਕੁਮਾਰ ਨੇ ਦੱਸਿਆ ਕਿ ਹਾਈਕੋਰਟ ਵਲੋਂ ਹੀ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਗੱਡੀ ਭਾਵੇਂ ਕਿਸੇ ਦੀ ਵੀ ਹੋਵੇ, ਜੇਕਰ ਰੌਂਗ ਪਾਰਕਿੰਗ 'ਚ ਹੈ ਤਾਂ ਉਸ ਦਾ ਚਾਲਾਨ ਹੋਵੇਗਾ। ਇਸ ਨੂੰ ਦੇਖਦੇ ਹੋਏ ਸਰਵਣ ਕੁਮਾਰ ਨੇ ਸਟੀਕਰ ਲੱਗੇ ਹੋਣ ਦੇ ਬਾਵਜੂਦ ਜੱਜ ਦੀ ਗੱਡੀ ਦਾ ਚਾਲਾਨ ਕਰ ਦਿੱਤਾ ਅਤੇ ਆਪਣੀ ਡਿਊਟੀ ਪੂਰੀ ਕੀਤੀ। ਸਰਵਣ ਕੁਮਾਰ ਦੇ ਇਸ ਕਾਰਨਾਮੇ ਦੀ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਸਹਿਯੋਗੀਆਂ ਵਲੋਂ ਪੂਰੀ ਤਾਰੀਫ ਕੀਤੀ ਜਾ ਰਹੀ ਹੈ। 

Babita

This news is Content Editor Babita