ਸਕੂਲ ਦੇ ਹੈੱਡ ਮਾਸਟਰ ਦੀ ਕਰਤੂਤ ਨੇ ਦਾਗਦਾਰ ਕੀਤਾ ਪੇਸ਼ਾ, ਕਲਾਸ ''ਚ ਇਕੱਲੀ ਦੇਖ ਵਿਦਿਆਰਥਣ ਨਾਲ ਕੀਤਾ ਸ਼ਰਮਨਾਕ ਕਾਂਡ

09/28/2016 7:01:00 PM

ਬੀਜਾ (ਬਿਪਨ)— ਸਦਰ ਥਾਣਾ ਅਧੀਨ ਪੈਂਦੇ ਪਿੰਡ ਭਾਦਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਗੁਰੂ-ਚੇਲੇ ਦਾ ਰਿਸ਼ਤਾ ਤਾਰ-ਤਾਰ ਹੋਣ ਦੀ ਖਬਰ ਹੈ। ਇਸ ਸਕੂਲ ਦੀ 5ਵੀਂ ਕਲਾਸ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ''ਚ ਸਕੂਲ ਦੇ ਹੈੱਡ ਮਾਸਟਰ ਕਮਲਜੀਤ ਸਿੰਘ ਵਾਸੀ ਖੰਨਾ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸਕੂਲ ਦੀ ਟੀਚਰ ਜ਼ਰੂਰੀ ਕੰਮ ਕਾਰਨ ਸਕੂਲ ''ਚੋਂ ਬਾਹਰ ਸਨ। ਹੈੱਡ ਮਾਸਟਰ ਨੇ ਛੁੱਟੀ ਦੇ ਸਮੇਂ ਚਾਕ ਰੱਖਣ ਲਈ ਵਿਦਿਆਰਥਣ ਨੂੰ ਕਮਰੇ ਵਿਚ ਭੇਜਿਆ ਅਤੇ ਉਥੇ ਉਸ ਨੂੰ ਫੜ ਕੇ ਅਸ਼ਲੀਲ ਹਰਕਤਾਂ ਕਰਨ ਲੱਗਾ। ਵਿਦਿਆਰਥਣ ਨੇ ਘਰ ਜਾ ਕੇ ਇਸ ਦਾ ਖੁਲਾਸਾ ਕੀਤਾ। ਛੁੱਟੀ ਹੋਣ ਕਾਰਨ ਪਰਿਵਾਰ ਵਾਲੇ ਚੁੱਪ ਰਹੇ। ਸੋਮਵਾਰ ਨੂੰ ਉਹ ਸਕੂਲ ਵਿਚ ਪੰਚਾਇਤ ਲੈ ਕੇ ਪਹੁੰਚ ਗਏ ਤੇ ਸਦਰ ਥਾਣਾ ਦੀ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ, ਜਿਸ ''ਤੇ ਪੁਲਸ ਨੇ ਕੇਸ ਰਜਿਸਟਰ ਕਰ ਕੇ ਹੈੱਡ ਮਾਸਟਰ ਨੂੰ ਗ੍ਰਿਫਤਾਰ ਕਰ ਲਿਆ।

Gurminder Singh

This news is Content Editor Gurminder Singh