ਕੋਟਕਪੂਰਾ : 10ਵੀਂ ਕਲਾਸ ਦੀਆਂ ਵਿਦਿਆਰਥਣਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ (ਤਸਵੀਰਾਂ)

06/27/2017 8:35:22 PM

ਫਰੀਦਕੋਟ (ਜਗਤਾਰ) : ਕੋਟਕਪੂਰਾ 'ਚ ਪੈਂਦੇ ਰੇਲਵੇ ਫਲਾਈਓਵਰ 'ਤੇ ਦੁੱਧ ਵਾਲੇ ਟੈਂਕਰ ਵਲੋਂ ਐਕਟਿਵਾ ਸਵਾਰ ਦੋ ਲੜਕੀਆਂ ਨੂੰ ਆਪਣੀ ਲਪੇਟ ਵਿਚ ਲੈ ਗਿਆ। ਇਸ ਭਿਆਨਕ ਹਾਦਸੇ ਵਿਚ ਇਕ ਲੜਕੀ ਦੀ ਮੌਕੇ 'ਤੇ ਹੋ ਮੌਤ ਹੋ ਗਈ ਜਦਕਿ ਇਕ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜਿਸ ਨੂੰ ਲੋਕਾਂ ਵਲੋਂ ਐਂਬੂਲੈਂਸ ਦੀ ਮਦਦ ਰਾਹੀਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਐਕਟਿਵਾ ਸਵਾਰ ਦੋਵੇਂ ਲੜਕੀ 10ਵੀਂ ਕਲਾਸ ਦੀਆਂ ਵਿਦਿਆਰਥਣਾਂ ਸਨ।
ਸੂਤਰਾਂ ਮੁਤਾਬਕ ਉਕਤ ਵਿਦਿਆਰਥਣਾਂ ਟਿਊਸ਼ਨ ਲਈ ਜਾ ਰਹੀਆਂ ਸਨ ਜਿਵੇਂ ਹੀ ਉਹ ਰੇਲਵੇ ਫਲਾਈਓਵਰ 'ਤੇ ਪਹੁੰਚੀਆਂ ਤਾਂ ਦੁੱਧ ਵਾਲੇ ਟੈਂਕਸ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਵਿਚ ਇਕ ਲੜਕੀ ਬੁਰੀ ਤਰ੍ਹਾਂ ਟੈਂਕਸ ਦੇ ਟਾਇਰਾਂ ਹੇਠਾਂ ਦਰੜੀ ਗਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।