ਪੰਜਾਬ ਪੁਲਸ ਦੇ ਅਧਿਕਾਰੀਆਂ ਲਈ ਸਖ਼ਤ ਹੁਕਮ ਜਾਰੀ, ਹੁਣ ਨਹੀਂ ਕਰ ਸਕਣਗੇ ਇਹ ਕੰਮ

12/19/2023 11:11:40 AM

ਲੁਧਿਆਣਾ (ਰਾਜ) : ਹੁਣ ਪੁਲਸ ਅਧਿਕਾਰੀ ਆਪਣੇ ਚਹੇਤੇ ਸਟਾਫ਼ ਨੂੰ ਤਬਾਦਲੇ ਤੋਂ ਬਾਅਦ ਆਪਣੇ ਨਾਲ ਨਹੀਂ ਲਿਜਾ ਸਕਣਗੇ। ਇਸ ’ਤੇ ਸਖ਼ਤੀ ਦਿਖਾਉਂਦੇ ਹੋਏ ਡੀ. ਜੀ. ਪੀ. ਗੌਰਵ ਯਾਦਵ ਨੇ ਮੰਗਲਵਾਰ ਨੂੰ ਇਕ ਹੁਕਮ ਜਾਰੀ ਕੀਤਾ ਹੈ, ਜਿਸ 'ਚ ਸਾਰਿਆਂ ਨੂੰ ਆਪਣੀ ਮੂਲ ਪੋਸਟਿੰਗ ’ਤੇ ਵਾਪਸ ਭੇਜਣ ਲਈ ਕਿਹਾ ਗਿਆ ਹੈ ਅਤੇ 2 ਦਿਨਾਂ ਦੇ ਅੰਦਰ ਰਿਪੋਰਟ ਡੀ. ਜੀ. ਪੀ. ਦਫ਼ਤਰ ਨੂੰ ਭੇਜਣ ਲਈ ਕਿਹਾ ਹੈ। ਦਰਅਸਲ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ’ਚ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਪੰਜਾਬ ਦੇ ਵੱਡੇ ਪੁਲਸ ਅਧਿਕਾਰੀ ਆਪਣੇ ਚਹੇਤੇ ਸਟਾਫ਼ ’ਤੇ ਜ਼ਿਆਦਾ ਮਿਹਰਬਾਨ ਹੁੰਦੇ ਹਨ। ਜੇਕਰ ਉਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ’ਤੇ ਹੁੰਦਾ ਹੈ ਤਾਂ ਉਹ ਆਪਣੇ ਉਨ੍ਹਾਂ ਚਹੇਤੇ ਰੀਡਰ, ਅਸਿਸਟੈਂਟ ਰੀਡਰ, ਸਟੈਨੋ, ਡੀ. ਐੱਸ. ਪੀਜ਼, ਇੰਸਪੈਕਟਰ ਨੂੰ ਅਪਣੀ ਨਵੀਂ ਪੋਸਟਿੰਗ ਦੇ ਨਾਲ ਹੀ ਦੂਜੇ ਜ਼ਿਲ੍ਹਿਆਂ ’ਚ ਲੈ ਜਾਂਦੇ ਹਨ, ਜਦੋਂ ਕਿ ਉਨ੍ਹਾਂ ਦੇ ਸਟਾਫ਼ ਦੀ ਮੂਲ ਪੋਸਟਿੰਗ ਕਿਤੇ ਹੋਰ ਹੁੰਦੀ ਹੈ, ਜੋ ਕਿ ਕਈ ਸਾਲਾਂ ਤੱਕ ਇਕ ਹੀ ਪੁਲਸ ਅਧਿਕਾਰੀ ਨਾਲ ਰੀਡਰ ਜਾਂ ਮਹੱਤਵਪੂਰਨ ਥਾਣਿਆਂ ਜਾਂ ਸਟਾਫ਼ ਵਿਚ ਤਾਇਨਾਤੀ ਰਹਿੰਦੀ ਹੈ।

ਇਹ ਵੀ ਪੜ੍ਹੋ : ਚੀਨ 'ਚ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ

ਇਸ ਦੌਰਾਨ ਉਹ ਆਪਣੀਆਂ ਮਨਮਾਨੀਆਂ ਕਰਦੇ ਹਨ ਅਤੇ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੰਦੇ ਹਨ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ’ਤੇ ਐਕਸ਼ਨ ਲੈਣ ਲਈ ਕਿਹਾ ਸੀ। ਇਸ ਤਰ੍ਹਾਂ ਹੀ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਲਗਾਤਾਰ ਮੁੱਖ ਮੰਤਰੀ ਤੇ ਡੀ. ਜੀ. ਪੀ. ਆਫਿਸ ਪੁੱਜ ਰਹੀਆਂ ਸਨ। ਇਸ ਲਈ ਸੋਮਵਾਰ ਨੂੰ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਸਾਰੇ ਏ. ਡੀ. ਜੀ. ਪੀ., ਆਈ. ਜੀ., ਡੀ. ਆਈ. ਜੀ., ਸੀ. ਪੀ., ਐੱਸ. ਐੱਸ. ਪੀ., ਕਮਾਡੈਂਟ ਅਤੇ ਹੋਰ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਨ੍ਹਾਂ ਵੀ ਅਧਿਕਾਰੀਆਂ ਦੇ ਨਾਲ ਉਨ੍ਹਾਂ ਦਾ ਚਹੇਤਾ ਸਟਾਫ਼ ਦੂਜੇ ਜ਼ਿਲ੍ਹੇ ’ਚ ਗਿਆ ਹੈ, ਉਹ ਤੁਰੰਤ ਉਨ੍ਹਾਂ ਨੂੰ ਰਿਲੀਵ ਕਰ ਕੇ ਆਪਣੀ ਅਸਲ ਪੋਸਟਿੰਗ ’ਤੇ ਭੇਜ ਦੇਣ।

ਇਹ ਵੀ ਪੜ੍ਹੋ : BSF ਤੇ ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, 2 ਪਾਕਿਸਤਾਨੀ ਡਰੋਨਾਂ ਸਣੇ 5 ਕਰੋੜ ਦੀ ਹੈਰੋਇਨ ਬਰਾਮਦ
ਲੁਧਿਆਣਾ ਦੇ ਕਈ ਉੱਚ ਅਧਿਕਾਰੀਆਂ ਨਾਲ ਹੈ ਚਹੇਤਾ ਸਟਾਫ਼
ਲੁਧਿਆਣਾ ਕਮਿਸ਼ਨਰੇਟ ’ਚ ਵੀ ਕਈ ਇਸ ਤਰ੍ਹਾਂ ਦੇ ਉੱਚ ਅਧਿਕਾਰੀ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਚਹੇਤੇ ਕੰਮ ਕਰ ਰਹੇ ਹਨ, ਜਿਨ੍ਹਾਂ ’ਚ ਕਈ ਡੀ. ਸੀ. ਪੀ., ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਸ਼ਾਮਲ ਹਨ। ਉਨ੍ਹਾਂ ਦੇ ਨਾਲ ਚਹੇਤਾ ਸਟਾਫ਼ ਕਈ ਸਾਲਾਂ ਤੋਂ ਹੈ। ਜੇਕਰ ਅਧਿਕਾਰੀ ਦੂਜੇ ਜ਼ਿਲ੍ਹੇ ’ਚ ਚਲਿਆ ਜਾਂਦਾ ਹੈ ਤਾਂ ਉਹ ਉਨ੍ਹਾਂ ਦੇ ਸੰਪਰਕ ’ਚ ਰਹਿੰਦੇ ਹਨ। ਲੁਧਿਆਣਾ ਆਉਣ ਦੇ ਤੁਰੰਤ ਬਾਅਦ ਉਹ ਉਨ੍ਹਾਂ ਨਾਲ ਅਟੈਚ ਹੋ ਜਾਂਦੇ ਹਨ।
ਰੀਡਰਾਂ ਦਾ ਵੀ ਹੋਣਾ ਚਾਹੀਦਾ ਤਬਾਦਲਾ
ਮਹਾਨਗਰ’ਚ ਕਈ ਸਾਲਾਂ ਤੋਂ ਕੁੱਝ ਰੀਡਰ ਇਕ ਹੀ ਸੀਟ ’ਤੇ ਟਿਕੇ ਹੋਏ ਹਨ। ਪੁਲਸ ਅਧਿਕਾਰੀ ਬਦਲ ਜਾਂਦੇ ਹਨ ਪਰ ਰੀਡਰ ਪੁਰਾਣੇ ਹੀ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਰੀਡਰਾਂ ਦੀ ਇਲਾਕੇ ’ਚ ਇਸ ਤਨ੍ਹਾਂ ਦੀ ਪੋਸਟਿੰਗ ਹੋ ਜਾਂਦੀ ਹੈ ਕਿ ਐੱਸ. ਐੱਚ. ਓ. ਨੂੰ ਅਧਿਕਾਰੀ ਖੁਸ਼ ਕਰਨ ਵਿਚ ਪਹਿਲਾਂ ਰੀਡਰ ਸਾਹਿਬ ਨੂੰ ਖੁਸ਼ ਕਰਨਾ ਪੈਂਦਾ ਹੈ। ਪੁਲਸ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਅਧਿਕਾਰੀਆਂ ਨਾਲ ਜੁੜੇ ਹੋਏ ਰੀਡਰਾਂ ਦਾ ਵੀ ਤਬਾਦਲਾ ਹੋਣਾ ਚਾਹੀਦਾ। ਉਨ੍ਹਾਂ ਨੂੰ ਥਾਣਿਆਂ-ਚੌਂਕੀਆਂ ’ਚ ਲਗਾ ਕੇ ਉਨ੍ਹਾਂ ਦੀ ਜਗ੍ਹਾ ਹੋਰ ਨੂੰ ਦੇਣੀ ਚਾਹੀਦੀ ਹੈ, ਜਿਸ ਨਾਲ ਭ੍ਰਿਸ਼ਟਾਚਾਰ ’ਤੇ ਲਗਾਮ ਲੱਗ ਸਕਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Babita

This news is Content Editor Babita