ਆਬਕਾਰੀ ਮਹਿਕਮੇ ਦੀ ਸਖ਼ਤ ਕਾਰਵਾਈ, ਬਿਆਸ ਦਰਿਆ ਨੇੜਿਓਂ ਬਰਾਮਦ ਕੀਤੀ ਵੱਡੀ ਮਾਤਰਾ 'ਚ ਲਾਹਣ

09/05/2020 5:45:39 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਆਬਕਾਰੀ ਮਹਿਕਮੇ ਦੀ ਟੀਮ ਨੇ ਅੱਜ ਬਿਆਸ ਦਰਿਆ ਦੇ ਕੰਢੇ ਟਾਂਡਾ ਦੇ ਬੇਟ ਇਲਾਕੇ 'ਚ ਵੱਡਾ ਸਰਚ ਆਪਰੇਸ਼ਨ ਕਰਦੇ ਹੋਏ ਨਾਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਕਰਨ ਵਾਲੇ ਤਸਕਰਾਂ ਦੇ ਸਾਜੋ ਸਾਮਾਨ ਅਤੇ ਵੱਡੀ ਮਾਤਰਾ 'ਚ ਲਾਹਣ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: ਜਾਣੋ ਵੀਕੈਂਡ ਤਾਲਾਬੰਦੀ ਦੌਰਾਨ ਪੰਜਾਬ 'ਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ (ਵੀਡੀਓ)

ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਮਨਜੀਤ ਸਿੰਘ ਦੀ ਅਗਵਾਈ 'ਚ ਐਕਸਾਈਜ਼ ਅਫਸਰ ਮਨਜੀਤ ਸਿੰਘ, ਇੰਸਪੈਕਟਰ ਤਰਲੋਚਨ ਸਿੰਘ, ਇੰਸਪੈਕਟਰ ਗੋਪਾਲ ਸਿੰਘ ਗੇਰਾ, ਮਨੋਹਰ ਲਾਲ ਅਤੇ ਐਕਸਾਈਜ ਪੁਲਸ ਹੁਸ਼ਿਆਰਪੁਰ ਦੀ ਟੀਮ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਆਬਕਾਰੀ ਮਹਿਕਮੇ ਦੀਆਂ ਟੀਮਾਂ ਨੇ ਬੇਟ ਇਲਾਕੇ ਦੇ ਪਿੰਡਾਂ ਟਾਹਲੀ, ਭੂਲਪੁਰ ਅਤੇ ਮੰਡ ਇਲਾਕੇ 'ਚ ਅੱਜ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਇਹ ਸਰਚ ਮੁਹਿੰਮ ਚਲਾਈ।

ਇਹ ਵੀ ਪੜ੍ਹੋ: ਮਾਂ-ਪਿਓ ਦਾ ਸਾਇਆ ਉੱਠਣ ਤੋਂ ਬਾਅਦ ਧੀਆਂ 'ਤੇ ਮੁੜ ਡਿੱਗਾ ਦੁੱਖਾਂ ਦਾ ਪਹਾੜ, ਹੁਣ ਇਕਲੌਤੇ ਭਰਾ ਨੇ ਕੀਤੀ ਖ਼ੁਦਕੁਸ਼ੀ

ਇਸ ਦੌਰਾਨ ਬਿਆਸ ਦਰਿਆ ਦੇ ਕੰਢੇ ਜੰਗਲ ਰੂਪੀ ਇਲਾਕੇ 'ਚੋਂ ਆਬਕਾਰੀ ਮਹਿਕਮੇ ਦੀ ਟੀਮ ਵੱਲੋਂ ਤਸਕਰਾਂ ਵੱਲੋਂ ਰੱਖੀਆਂ 21 ਤਰਪਾਲਾਂ 'ਚ ਰੱਖੀ ਲਗਭਗ 13600 ਕਿੱਲੋ ਲਾਹਣ, 3 ਡਰੱਮ, 4 ਭੱਠੀਆਂ ਅਤੇ ਹੋਰ ਸਾਜੋ ਸਾਮਾਨ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: ਬਿਨਾਂ ਸਹਾਰੇ ਚੱਲਣ 'ਚ ਅਸਮਰਥ ਇਨ੍ਹਾਂ ਅਧਿਆਪਕਾਂ ਨੇ ਕੋਰੋਨਾ ਕਾਲ 'ਚ ਵੀ ਨਿਭਾਈ ਅਹਿਮ ਭੂਮਿਕਾ
ਟੀਮ ਵੱਲੋਂ ਬਰਾਮਦ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ। ਹਾਲਾਂਕਿ ਇਸ ਦੌਰਾਨ ਇਹ ਧੰਦਾ ਕਰਨ ਵਾਲੇ ਤਸਕਰ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਏ। ਇਸ ਦੌਰਾਨ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਨਹੀਂ ਹੋ ਦਿੱਤਾ ਜਾਵੇਗਾ ਅਤੇ ਇਸ ਧੰਦੇ 'ਚ ਲੱਗੇ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਦੇ ਕੰਢੇ ਵਾਲੇ ਇਲਾਕੇ 'ਚ ਸਰਚ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ।
ਇਹ ਵੀ ਪੜ੍ਹੋ: ਅਧਿਆਪਕ ਦਿਵਸ ਮੌਕੇ 'ਦਿ ਗ੍ਰੇਟ ਖਲੀ' ਨੇ ਕੀਤਾ ਆਪਣੇ ਗੁਰੂ ਨੂੰ ਯਾਦ, ਇਨ੍ਹਾਂ ਕਰਕੇ ਛੂਹੀਆਂ ਬੁਲੰਦੀਆਂ

shivani attri

This news is Content Editor shivani attri