ਫਾਜ਼ਿਲਕਾ : ਅਵਾਰਾ ਪਸ਼ੂ ਕਾਰਨ ਮਾਂ ਦੇ ਹੱਥਾਂ ’ਚੋਂ ਨਿਕਲ ਟਰਾਲੀ ਹੇਠਾਂ ਆਇਆ 4 ਸਾਲਾ ਬੱਚਾ, ਮੌਤ

09/10/2021 10:44:11 AM

ਫ਼ਾਜ਼ਿਲਕਾ (ਸੁਨੀਲ ਨਾਗਪਾਲ): ਅਬੋਹਰ ’ਚ ਅਵਾਰਾ ਪਸ਼ੂਆਂ ਦਾ ਆਂਤਕ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਹੁਣ ਇਹ ਆਂਤਕ ਲੋਕਾਂ ਦੇ ਲਈ ਜਾਨਲੇਵਾ ਸਾਬਤ ਹੋ ਰਿਹਾ। ਤਾਜ਼ਾ ਮਾਮਲਾ ਅਬੋਹਰ ਦੇ ਨਾਲ ਲੱਗਦੇ ਪਿੰਡ ਪੰਜਾਵਾ ਮਾਡਲ ਤੋਂ ਸਾਹਮਣੇ ਆਇਆ ਹੈ। ਜਿੱਥੇ ਆਪਣੇ ਬੱਚਿਆਂ ਨੂੰ ਗੋਦ ’ਚ ਚੁੱਕ ਕੇ ਜਾ ਰਹੀ ਇਕ ਮਹਿਲਾ ਨੂੰ ਬੇਸਹਾਰਾ ਪਸ਼ੂ ਨੇ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ, ਗਮ ’ਚ ਡੁੱਬਾ ਪਰਿਵਾਰ

ਟੱਕਰ ਇੰਨੀ ਖ਼ਤਰਨਾਕ ਸੀ ਕੀ ਮਹਿਲਾ ਦੇ ਡਿੱਗਣ ਨਾਲ ਉਸ ਦਾ ਬੱਚਾ ਕੋਲੋਂ ਲੰਘਦੀ ਟਰਾਲੀ ਦੇ ਟਾਇਰ ਥੱਲੇ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਬੱਚੇ ਦੀ ਲੱਤ ’ਤੇ ਸੱਟ ਲੱਗੀ ਹੈ। ਜਿਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇਹ ਘਟਨਾ ਦੀ ਵੀਡੀਓ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈ ਹੈ। ਇਸ ਬਾਰੇ ਹੋਰ ਜਾਣਕਾਰੀ ਅਬੋਹਰ ਦੀ ਡਾ ਮਨੀਸ਼ਾ ਨੇ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਮੋਗਾ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌਤ,ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Shyna

This news is Content Editor Shyna