ਚੋਰੀ ਦੇ ਮੋਟਰਸਾਈਕਲ ਸਣੇ 2 ਕਾਬੂ

10/27/2017 2:24:57 PM

ਮੁਕੰਦਪੁਰ (ਸੰਜੀਵ)- ਪੁਲਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ। ਥਾਣਾ ਮੁਕੰਦਪੁਰ ਦੇ ਮੁਖੀ ਨਰੇਸ਼ ਕੁਮਾਰੀ ਨੇ ਦੱਸਿਆ ਕਿ ਏ. ਐੱਸ. ਆਈ. (ਆਈ. ਓ.) ਸੁਰਿੰਦਰ ਸਿੰਘ ਨੇ ਮੁਕੰਦਪੁਰ-ਚੱਕਦਾਨਾ ਸੜਕ 'ਤੇ ਰਟੈਂਡਾ ਸ਼ੇਖੂਪੁਰ ਚੌਕ 'ਚ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਮੁਕੰਦਪੁਰ ਤੋਂ 2 ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ। ਜਦੋਂ ਰੋਕ ਕੇ ਉਨ੍ਹਾਂ ਤੋਂ ਕਾਗਜ਼ਾਂ ਦੀ ਮੰਗ ਕੀਤੀ ਤਾਂ ਉਹ ਕੋਈ ਕਾਗਜ਼ ਨਹੀਂ ਦਿਖਾ ਸਕੇ। ਸਖਤੀ ਨਾਲ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਕੁਝ ਦਿਨ ਪਹਿਲਾਂ ਮੇਹਲੀ ਪਿੰਡ ਤੋਂ ਚੋਰੀ ਕੀਤਾ ਸੀ। 
ਪੁਲਸ ਨੇ ਮੌਕੇ 'ਤੇ ਬੂਟਾ ਰਾਮ ਪੁੱਤਰ ਨਿਰਮਲ ਰਾਮ ਤੇ ਰਵਿੰਦਰ ਸਿੰਘ (ਰਵੀ) ਪੁੱਤਰ ਸੋਹਣ ਸਿੰਘ ਦੋਵੇਂ ਵਾਸੀ ਪਿੰਡ ਚੀਮਾਂ ਖੁਰਦ ਥਾਣਾ ਗੁਰਾਇਆਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।