ਹੁਣ ਬਿਨਾਂ ਉੱਚ ਸੁਰੱਖਿਆ ਪਲੇਟ ਦੇ ਵਾਹਨ ਚਲਾਉਣ ਵਾਲਿਆਂ ਦੀ ਖੈਰ ਨਹੀਂ, ਲੱਗੇਗਾ ਭਾਰੀ ਜੁਰਮਾਨਾ

12/17/2020 5:39:39 PM

ਜਲੰਧਰ— ਸੂਬਾ ਟਰਾਂਸਪੋਰਟ ਮਹਿਕਮੇ ਵੱਲੋਂ ਉੱਚ ਸੁਰੱਖਿਆ ਰਜਿਸਟਰੇਸ਼ਨ ਪਲੇਟ ਦੇ ਬਿਨਾਂ ਸੜਕਾਂ ’ਤੇ ਚੱਲਣ ਵਾਲੇ ਵਾਹਨਾਂ ਨੂੰ ਜੁਰਮਾਨਾ ਕਰਨ ਦਾ ਫ਼ੈਸਲਾ ਕੀਤਾ ਹੈ। ਅੰਦਾਜ਼ੇ ਮੁਤਾਬਕ 40 ਫ਼ੀਸਦੀ ਮਾਲਕਾਂ ਨੇ ਅਜੇ ਤੱਕ ਪੰਜਾਬ ’ਚ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟਾਂ (ਐੱਚ. ਐੱਸ. ਆਰ. ਪੀ) ਲੱਗਵਾਈਆਂ ਹਨ। ਐੱਚ. ਐੱਸ. ਆਰ. ਪੀ. ਹਾਸਲ ਕਰਨ ਦੀ ਤਾਰੀਖ਼ 30 ਨਵੰਬਰ ਸੀ। ਇਥੇ ਦੱਸਣਯੋਗ ਹੈ ਕਿ ਵਾਹਨ ਮਾਲਕਾਂ ਨੂੰ ਪਹਿਲੇ ਅਪਰਾਧ ਲਈ 2 ਹਜ਼ਾਰ ਅਤੇ ਜੇਕਰ ਗਲਤੀ ਦੋਬਾਰਾ ਕੀਤੀ ਜਾਂਦੀ þ ਤਾਂ 3 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਐੱਚ. ਐੱਸ. ਆਰ. ਪੀ. ਇਕ ਹੋਲੋਗ੍ਰਾਮ ਪਲੇਟਾਂ ਹਨ, ਜੋਕਿ ਇਕ ਲੇਜ਼ਰ-ਬਰਾਂਡ ਵਾਲੀ ਸਥਾਈ ਪਛਾਣ ਨੰਬਰ ਨਾਲ ਬਣੀਆਂ ਹਨ, ਜਿਸ ਦੀ ਨਕਲ ਨਹੀਂ ਕੀਤੀ ਜਾ ਸਕਦੀ ਹੈ। ਰੰਗ-ਕੋਡ ਅਤੇ ਸਟਿੱਕਰ ਈਂਧਨ ਦੀ ਕਿਸਮ ਦੇ ਆਧਾਰ ’ਤੇ ਵਾਹਨਾਂ ਦੀ ਪਛਾਣ ਕਰਨ ਲਈ ਹੁੰਦੇ ਹਨ। 

ਇਹ ਵੀ ਪੜ੍ਹੋ: ਬੁਲੰਦ ਹੌਂਸਲਿਆਂ ਨੂੰ ਸਲਾਮ, ਹੱਥ ਨਾ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ’ਚ ਡਟਿਆ ਇਹ ਨੌਜਵਾਨ

ਰਾਜ ਟਰਾਂਸਪੋਰਟ ਕਮਿਸ਼ਨਰ ਅਮਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐੱਚ. ਐੱਸ. ਆਰ. ਪੀ. ਦੀ ਮਿਆਦ 30 ਨਵੰਬਰ ਤੋਂ ਅੱਗੇ ਨਹੀਂ ਵਧਾਈ ਗਈ þ। ਖੇਤਰੀ ਦਫ਼ਤਰਾਂ, ਖੇਤਰੀ ਟਰਾਂਸਪੋਰਟ ਅਫ਼ਸਰਾਂ ਅਤੇ ਪੁਲਸ ਅਧਿਕਾਰੀਆਂ ਨੂੰ ਐੱਚ. ਅੱੈਸ. ਆਰ. ਪੀ. ਦੇ ਬਿਨਾਂ ਪਲੇਟ ਵਾਹਨਾਂ ’ਤੇ ਜੁਰਮਾਨਾ ਲਗਾਉਣ ਲਈ ਕਿਹਾ ਗਿਆ ਹੈ। ਇਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਦੌਰਾਨ ਵਾਹਨਾਂ ’ਤੇ 9 ਲੱਖ ਤੋਂ ਵੱਧ ਨੰਬਰ ਪਲੇਟਾਂ ਲੱਗੀਆਂ ਹਨ। ਮਹਿਕਮੇ ਨੇ ਹਾਲਾਂਕਿ 17 ਲੱਖ ਵਾਹਨਾਂ ਨੂੰ ਕਵਰ ਕਰਨ ਦੀ ਟੀਚਾ ਰੱਖਿਆ ਸੀ। 

ਇਹ ਵੀ ਪੜ੍ਹੋ: ਸੁਨੀਲ ਜਾਖ਼ੜ ਨੇ ਕਾਂਗਰਸੀ ਵਿਧਾਇਕਾਂ ਨੂੰ ਚਿੱਠੀ ਲਿਖ ਕੀਤੀ ਖ਼ਾਸ ਅਪੀਲ

ਜ਼ਿਕਰਯੋਗ þ ਕਿ ਟਰਾਂਸਪੋਰਟ ਮਹਿਕਮੇ ਨੇ ਕੋਵਿਡ-19 ਦੇ ਬਾਵਜੂਦ ਜ਼ਬਰਦਸਤ ਪ੍ਰੀਕਿਰਿਆ ਮਿਲਣ ਤੋਂ ਬਾਅਦ ਸਮਾਂ ਮਿਆਦ 30 ਸਤੰਬਰ ਤੋਂ ਵਧਾ ਕੇ 30 ਨਵੰਬਰ ਤੱਕ ਦੋ ਮਹੀਨਿਆਂ ਲਈ ਵਧਾ ਦਿੱਤੀ ਸੀ। ਟਰਾਂਸਪੋਰਟ ਅਧਿਕਾਰੀਆਂ ਨੇ ਕਿਹਾ ਕਿ ਦੋ ਮਹੀਨਿਆਂ ’ਚ ਲਗਭਗ 4.3 ਲੱਖ ਲੋਕਾਂ ਨੇ ਇਸ ਜ਼ਰੂਰੀ ਪਲੇਟਾਂ ਲਈ ਅਰਜ਼ੀ ਦਿੱਤੀ ਹੈ।  ਹਾਲਾਂਕਿ ਇਹ ਪ੍ਰਕਿਰਿਆ ਅਜੇ ਵੀ ਜਾਰੀ þ ਅਤੇ ਨਿਯੁਕਤੀਆਂ ਵੈੱਬਸਾਈਟ....’ਤੇ ਜਾਣ ਤੋਂ ਬਾਅਦ ਲਈਆਂ ਜਾ ਸਕਦੀਆਂ ਹਨ। ਦੋ ਪਹੀਆ ਵਾਹਨ ਚਾਲਕਾਂ ਲਈ ਐੱਚ. ਐੱਸ. ਆਰ. ਪੀ. ਦੀ ਕੀਮਤ 173 ਰੁਪਏ, ਚਾਰ ਵਾਹਨ ਚਾਲਕਾਂ ਨੂੰ 513 ਰੁਪਏ ਦੇਣੇ ਪੈਣਗੇ। ਵਪਾਰਕ ਵਾਹਨਾਂ ਦੀ ਕੀਮਤ 548 ਰੁਪਏ ਅਤੇ ਤਿੰਨ ਪਹੀਆਂ ਵਾਹਨਾਂ ਦੀ 250 ਰੁਪਏ ਹਨ।

ਇਹ ਵੀ ਪੜ੍ਹੋ: ਪਤਨੀ ਨੂੰ ਫੋਨ ਕਰ ਆਖੀ ਨਹਿਰ ’ਚ ਛਾਲ ਮਾਰਨ ਦੀ ਗੱਲ,ਜਦ ਪਹੁੰਚੇ ਪਰਿਵਾਰ ਵਾਲੇ ਤਾਂ ਵੇਖ ਉੱਡੇ ਹੋਸ਼

ਸੂਬੇ ’ਚ ਐੱਚ. ਐੱਸ. ਆਰ. ਪੀ. ਜਾਰੀ ਕਰਨ ਲਈ ਟਰਾਂਸਪੋਰਟ ਮਹਿਕਮੇ ਵੱਲੋਂ ਨਿਯੁਕਤ ਇਕ ਨਿੱਜੀ ਕੰਪਨੀ ਐਗਰੋ ਇੰਪੈਕਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸੂਬਾ ਕਾਰੋਬਾਰ ਮੁਖੀ ਅਰਜੁਨ ਸਿੰਘ ਦੱਸਿਆ ਕਿ ਕੋਵਿਡ-19 ਨੂੰ ਧਿਆਨ ’ਚ ਰੱਖਦੇ ਹੋਏ ਜੁਲਾਈ ’ਚ 22 ਦਫ਼ਤਰਾਂ ਤੋਂ 100 ਤੋਂ ਵੱਧ ਥਾਵਾਂ ’ਤੇ ਸੇਵਾਵਾਂ ਦਾ ਵਾਧਾ ਕੀਤਾ ਗਿਆ ਹੈ। ਚਾਰ ਮਹੀਨਿਆਂ ਤੋਂ ਯਾਨੀ ਇਕ ਜੁਲਾਈ ਤੋਂ 30 ਨਵੰਬਰ ਤੱਕ ਰਾਜ ਭਰ ਦੇ ਵਾਹਨਾਂ ’ਤੇ ਲਗਭਗ 10 ਲੱਖ ਪਲੇਟਾਂ ਲਗਾਈਆਂ ਗਈਆਂ ਹਨ। 
ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

shivani attri

This news is Content Editor shivani attri