ਪੰਜਾਬ ਸਰਕਾਰ ਦੱਸੇ ਸੂਬੇ 'ਚ ਕਿੰਨੀਆਂ ਕੁਦਰਤੀ ਝੀਲਾਂ : ਹਾਈਕੋਰਟ

02/05/2020 1:22:47 AM

ਚੰਡੀਗੜ੍ਹ, (ਹਾਂਡਾ)—  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਵਲੋਂ ਸੂਬੇ 'ਚ ਹੁਣ ਤੱਕ ਨਿਸ਼ਾਨਦੇਹੀ ਕੀਤੀਆਂ ਵੈਟਲੈਂਡਸ ਦੀ ਜਾਣਕਾਰੀ ਮੰਗੀ ਹੈ। ਵੈਟਲੈਂਡਸ ਹਿਫਾਜ਼ਤ ਦੇ ਵਿਸ਼ੇ 'ਚ ਖੁਦ ਨੋਟਿਸ ਲੈਂਦਿਆਂ ਹਾਈਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਵਕੀਲ ਤੋਂ ਵੈਟਲੈਂਡਸ ਦੀ ਹਿਫਾਜ਼ਤ ਲਈ ਝੀਲਾਂ ਦੀ ਨਿਸ਼ਾਨਦੇਹੀ ਕਰਨ ਦੀ ਦਿਸ਼ਾ 'ਚ ਚੁੱਕੇ ਕਦਮਾਂ 'ਤੇ ਜਵਾਬ ਤਲਬ ਕਰ ਲਿਆ ਹੈ। ਧਿਆਨਯੋਗ ਹੈ ਕਿ ਪੰਜਾਬ ਸਰਕਾਰ ਨੇ ਲਗਭਗ ਇਕ ਸਾਲ ਪਹਿਲਾਂ ਹਾਈਕੋਰਟ ਨੂੰ ਦੱਸਿਆ ਸੀ ਕਿ ਰਾਜ 'ਚ ਵੈਟਲੈਂਡਸ ਦੀ ਹਿਫਾਜ਼ਤ ਲਈ ਰੂਪ ਰੇਖਾ ਤਿਆਰ ਕਰ ਲਈ ਹੈ ਅਤੇ ਹੁਣ ਲਾਗੂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਰੀਕੇ ਵਾਈਲਡ ਲਾਈਫ ਸੈਂਕਚੁਰੀ ਦੇ ਆਸਪਾਸ ਗ਼ੈਰ-ਕਾਨੂੰਨੀ ਨਿਰਮਾਣਾਂ ਖਿਲਾਫ਼ ਇਕ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ। ਪਟੀਸ਼ਨ 'ਚ ਹਰੀਕੇ ਵੈਟਲੈਂਡ ਦੀ ਹਿਫਾਜ਼ਤ ਲਈ ਇਰਦ ਗਿਰਦ ਗ਼ੈਰ-ਕਾਨੂੰਨੀ ਨਿਰਮਾਣਾਂ ਨੂੰ ਢਾਹੁਣ ਦੀ ਮੰਗ ਕੀਤੀ ਗਈ ਸੀ।

KamalJeet Singh

This news is Content Editor KamalJeet Singh