ਸੰਗਤ ਦਰਸ਼ਨ ''ਚ ਕਵੀਸ਼ਰਾਂ ਨੇ ਬਖੇਰਿਆ ਬਾਦਲ ਰੰਗ (ਵੀਡੀਓ)

08/23/2016 1:53:57 PM

ਸ੍ਰੀ ਮੁਕਤਸਰ ਸਾਹਿਬ : ਚੋਣ ਵਰ੍ਹੇ ਦੇ ਚੱਲਦੇ ਸੂਬਾ ਸਰਕਾਰ ਵਲੋਂ ਪ੍ਰਚਾਰ ਲਈ ਰੋਜ਼ਾਨਾ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਕਦੇ ਬੈਚ ਨੀਤੀ ਦਾ ਸਹਾਰਾ ਲਿਆ ਗਿਆ ਅਤੇ ਕਦੇ ਗੀਤਾਂ ਰਾਹੀਂ ਵਿਰੋਧੀਆਂ ''ਤੇ ਭਾਰੀ ਪੈਣ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਹੁਣ ਸਰਕਾਰ ਵਲੋਂ ਸੂਬੇ ਦੇ ਪਿੰਡਾਂ ਵਿਚ ਕੀਤੇ ਜਾ ਰਹੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਢਾਡੀ ਜੱਥਿਆਂ ਵਲੋਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਰੰਗ ਬਖੇਰਿਆ ਜਾ ਰਿਹਾ ਹੈ।
ਸੱਤਾਧਾਰੀ ਧਿਰ ਵਲੋਂ ਪ੍ਰਚਾਰ ਵੈਨਾਂ ਤੋਂ ਬਾਅਦ ਡਾਕੂਮੈਂਟਰੀ ਫਿਲਮ ਦਾ ਜਿੱਥੇ ਸਹਾਰਾ ਲਿਆ ਜਾ ਰਿਹਾ ਹੈ, ਉਥੇ ਹੀ ਹੁਣ ਢਾਡੀ ਜੱਥੇ ਵੀ ਬਾਦਲ ਰੰਗ ਬਖੇਰਨ ਵਿਚ ਪਿੱਛੇ ਨਹੀਂ ਦਿਖ ਰਹੇ ਹਨ। ਹੁਣ ਜਦੋਂ ਬਾਦਲ ਸਰਕਾਰ ਵਲੋਂ ਚੋਣ ਪ੍ਰਚਾਰ ਲਈ ਢਾਡੀ ਜੱਥਿਆਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਸਰਕਾਰ ਦਾ ਨਵਾਂ ਪੈਂਤੜਾ ਹੀ ਕਿਹਾ ਜਾ ਸਕਦਾ ਹੈ।

Gurminder Singh

This news is Content Editor Gurminder Singh