ਫਾਜ਼ਿਲਕਾ ਦੇ ਐੱਸ. ਐੱਸ. ਪੀ. ਦਾ ਸ਼ਲਾਘਾਯੋਗ ਕੰਮ, ਛੁੱਟੀ ਵਾਲੇ ਦਿਨ ਪੁਲਸ ਫੋਰਸ ਨਾਲ ਪਿੰਡਾਂ ਦਾ ਕੀਤਾ ਦੌਰਾ

01/29/2023 12:11:07 PM

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਜ਼ਿਲ੍ਹਾ ਪੁਲਸ ਪ੍ਰਮੁੱਖ ਭੁਪਿੰਦਰ ਸਿੰਘ ਸਿੱਧੂ ਵੱਲੋਂ ਸ਼ਨੀਵਾਰ ਦੀ ਛੁੱਟੀ ਮਨਾਉਣ ਦੀ ਬਜਾਏ ਪਿੰਡਾਂ ਦੇ ਲੋਕਾਂ ਨਾਲ ਮਿਲਣ ਦਾ ਪ੍ਰੋਗਰਾਮ ਬਣਾਇਆ ਗਿਆ। ਜਿਸ ਦੇ ਚੱਲਦਿਆਂ ਉਹ ਬੀਤੇ ਦਿਨ ਚੜ੍ਹਦੀ ਸਵੇਰ ਹੀ ਪੂਰੇ ਪੁਲਸ ਫੋਰਸ ਨੂੰ ਨਾਲ ਲੈ ਕੇ ਸਰਹੱਦੀ ਪਿੰਡਾਂ ’ਚ ਨਿਕਲ ਗਏ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਪ੍ਰਮੁੱਖ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਈ ਸਰਹੱਦੀ ਪਿੰਡਾਂ ਤੋਂ ਕੁਝ ਅਸਾਮਾਜਿਕ ਅਨਸਰਾਂ ਵੱਲੋਂ ਨਸ਼ਾ ਸਪਲਾਈ ਕਰਨ ਦਾ ਕੰਮ ਕੀਤਾ ਜਾਂਦਾ ਹੈ। ਇਕ ਪਾਸੇ ਪਾਕਿਸਤਾਨ ਅਤੇ ਦੂਸਰੇ ਪਾਸੇ ਰਾਜਸਥਾਨ ਬਾਰਡਰ ਹੋਣ ਦੇ ਚਲਦੇ ਸ਼ਰਾਰਤੀ ਅਨਸਰ ਐਕਟਿਵ ਰਹਿੰਦੇ ਹਨ, ਜਿਸ ਕਾਰਨ ਜ਼ਿਲ੍ਹੇ ’ਚ ਵੀ. ਡੀ. ਸੀ.  (ਵਿਲੇਜ ਡਿਫੈਂਸ ਕਮੇਟੀਆਂ) ਦਾ ਗਠਨ ਕੀਤਾ ਗਿਆ ਸੀ। ਜਿਸ ’ਚ ਪਿੰਡ ਦੇ ਲਗਭਗ 10 ਤੋਂ 15 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਲ ਪਿੰਡ ਬਾਰੇਕਾਂ ’ਚ ਮੀਟਿੰਗ ਕੀਤੀ ਗਈ। ਜਿਸ ’ਚ ਆਲੇ-ਦੁਆਲੇ ਦੇ ਲਗਭਗ 4 ਪਿੰਡਾਂ ਦੇ ਵੀ. ਡੀ. ਸੀ.  ਦੇ ਮੈਂਬਰਾਂ ਨੂੰ ਬੁਲਾਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਕਰ ਪਿੰਡ ’ਚ ਕਿਸੇ ਤਰ੍ਹਾਂ ਦੀ ਡਰੋਨ ਦੀ ਹਲਚਲ ਸਾਹਮਣੇ ਆਉਂਦੀ ਹੈ ਜਾਂ ਕੋਈ ਨਸ਼ਾ ਤਸਕਰੀ ਕਰ ਰਿਹਾ ਹੈ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੰਜਾਬ ਪੁਲਸ ਨੂੰ ਸੂਚਿਤ ਕਰਨ। 

ਇਹ ਵੀ ਪੜ੍ਹੋ- ਕੜਾਕੇ ਦੀ ਠੰਡ 'ਚ ਧੀ ਲਈ ਨੌਕਰੀ ਦੀ ਮੰਗ ਨੂੰ ਲੈ ਕੇ ਸੰਘਰਸ਼ 'ਚ ਡਟਿਆ ਪਿਤਾ

ਭੁਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਓ ਕੇਂਦਰ ’ਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਟੇਡੀਅਮ ਬਣਵਾਏ ਜਾਣਗੇ ਕਿਉਂਕਿ ਪੰਜਾਬ ’ਚ ਹਰ ਸਾਲ ਨੌਕਰੀਆਂ ਕੱਢੀਆਂ ਜਾਣਗੀਆਂ, ਜਿਸ ਦੇ ਚਲਦੇ ਜੇਕਰ ਕਿਸੇ ਨੂੰ ਕੋਚਿੰਗ ਦੀ ਜ਼ਰੂਰਤ ਹੋਵੇ ਤਾਂ ਪੁਲਸ ਲਾਇਨ ਫਾਜ਼ਿਲਕਾ ’ਚ ਮੁਫ਼ਤ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਪਰ ਲੋਕਾਂ ਨੂੰ ਵੀ ਪੰਜਾਬ ਸਰਕਾਰ ਦੇ ਨਾਲ-ਨਾਲ ਪੰਜਾਬ ਪੁਲਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਪੁਲਸ ਨੂੰ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲਗਭਗ 10 ਪਿੰਡਾਂ ਦੇ ਵੀ. ਡੀ. ਸੀ.  ਦੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ।

ਇਹ ਵੀ ਪੜ੍ਹੋ- ਕਪੂਰਥਲਾ ਦੇ ਡੀ. ਸੀ. ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਡਿਊਟੀ ਦੇ ਰਹੇ ASI ਦੀ ਤੜਫ਼-ਤੜਫ਼ ਕੇ ਹੋਈ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto