ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਅੱਜ ਆਉਣਗੇ ਭਾਰਤ ਦੌਰੇ 'ਤੇ (ਪੜ੍ਹੋ 18 ਅਕਤੂਬਰ ਦੀਆਂ ਖਾਸ ਖਬਰਾਂ)

10/18/2018 2:46:13 AM

ਨਵੀਂ ਦਿੱਲੀਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਬਿਕ੍ਰਮਸਿੰਘੇ ਵੀਰਵਾਰ ਨੂੰ ਤਿੰਨ ਦਿਨਾਂ ਦੌਰੇ 'ਤੇ ਭਾਰਤ ਆਉਣਗੇ। ਉਨ੍ਹਾਂ ਦਾ ਦੌਰਾ ਮੀਡੀਆ 'ਚ ਆਈਆਂ ਵਿਵਾਦਾਂ ਵਾਲੀਆਂ ਖਬਰਾਂ ਵਿਚਾਲੇ ਹੋ ਰਿਹਾ ਹੈ ਜਿਸ 'ਚ ਕਿਹਾ ਗਿਆ ਹੈ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਭਾਰਤੀ ਦੀ ਖੁਫੀਆ ਏਜੰਸੀ ਰਾ 'ਤੇ ਉਨ੍ਹਾਂ ਦੇ ਕਤਲ ਕਰਵਾਉਣ ਦੇ ਦੋਸ਼ ਲਗਾਇਆ ਹੈ।

 

ਸਾਂਝਾ ਅਧਿਆਪਕ ਮੋਰਚੇ ਵੱਲੋਂ ਅੱਜ ਪੰਜਾਬ ਸਰਕਾਰ ਦੇ ਪੁਤਲੇ ਸਾਡ਼ਨ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ ਪਿਛਲੇ 10 ਸਾਲਾਂ ਤੋਂ ਸਰਕਾਰੀ ਸਕੂਲਾਂ ’ਚ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਐੱਸ. ਐੱਸ. ਏ./ਰਮਸਾ ਅਧਿਆਪਕਾਂ ਦੀਆਂ ਤਨਖਾਹਾਂ ’ਚ 65 ਫੀਸਦੀ ਦੀ ਕਟੌਤੀ ਕੀਤੇ ਜਾਣ ਦੇ ਵਿਰੋਧ ’ਚ ਸਾਂਝਾ ਅਧਿਆਪਕ ਮੋਰਚੇ ਵੱਲੋਂ 18 ਅਕਤੂਬਰ ਨੂੰ ਰਾਵਣ ਰੂਪੀ ਪੰਜਾਬ ਸਰਕਾਰ ਦੇ ਪੁਤਲੇ ਸਾਡ਼ਨ ਦਾ ਫੈਸਲਾ ਕੀਤਾ ਗਿਆ ਹੈ।

ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਨੂੰ ਬੀਕਾਨੇਰ 'ਚ ਭਾਰਤ-ਪਾਕਿ ਸਰਹੱਦ 'ਤੇ ਜਾਣਗੇ


ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਨੂੰ ਬੀਕਾਨੇਰ 'ਚ ਭਾਰਤ-ਪਾਕਿ ਸਰਹੱਦ 'ਤੇ ਜਾਣਗੇ। ਜਿਥੇ ਬੀਕਾਨੇਰ ਬੀ.ਐੱਸ.ਐੱਫ. ਬਾਰਡਰ ਆਉਟਪੋਸਟ ਦਾ ਜਾਇਜ਼ਾ ਲੈਣ ਤੋਂ ਬਾਅਦ ਸਰਹੱਦ ਦੀ ਰੱਖਿਆ ਕਰ ਰਹੇ ਜਵਾਨਾਂ ਨਾਲ ਰਾਤ ਗੁਜਾਰਨਗੇ। ਅਗਲੇ ਦਿਨ ਸ਼ੁੱਕਰਵਾਰ ਨੂੰ ਦੁਸਹਿਰੇ ਵਾਲੇ ਦਿਨ ਉਹ ਬੀ. ਐੱਸ. ਐੱਫ. ਜਵਾਨਾਂ ਨਾਲ ਹਥਿਆਰਾਂ ਦੀ ਪੂਜਾ ਕਰਨਗੇ ਤੇ ਸ਼ਹਿਦਾਂ ਨੂੰ ਸ਼ਰਧਾਂਜਲੀ ਦੇਣਗੇ।


ਗੋਆ ਭਾਜਪਾ ਦੇ ਸਹਿਯੋਗੀ ਦਲਾਂ ਦੇ ਨੇਤਾ ਅੱਜ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ


ਭਾਜਪਾ ਪ੍ਰਧਾਨ ਅਮਿਤ ਸ਼ਾਹ ਗੋਆ 'ਚ ਆਪਣੀ ਪਾਰਟੀ ਨੀਤ ਗਠਬੰਧਨ ਸਰਕਾਰ ਦੇ ਘਟਨ ਦਲਾਂ ਦੇ ਨੇਤਾਵਾਂ ਨਾਲ ਅੱਜ ਦਿੱਲੀ 'ਚ ਮੁਲਾਕਾਤ ਕਰਨਗੇ ਅਤੇ ਇਸ ਤੱਟਵਰਤੀ ਸੂਬਿਆਂ 'ਚ ਰਾਜਨੀਤਿਕ ਸਥਿਤੀ ਦੇ ਬਾਰੇ 'ਚ ਚਰਚਾ ਕਰਨਗੇ।

ਅੱਜ ਦੇ ਮੈਚ


ਕ੍ਰਿਕਟ : ਪਾਕਿ ਬਨਾਮ ਆਸਟੇਰਲੀਆ (ਦੂਜਾ ਟੈਸਟ, ਤੀਸਰਾ ਦਿਨ)
ਕਬੱਡੀ : ਹਰਿਆਣਾ ਸਟੀਲਰਜ਼ ਬਨਾਮ ਡਾਬਾਂਗ ਦਿੱਲੀ ਕੇ.ਸੀ.
ਕਬੱਡੀ : ਗੁਜਰਾਤ ਫਾਰਚੂਨੀਅੰਸ ਬਨਾਮ ਪੁਨੇਰੀ ਪਾਲਟਨ