ਜਥੇਦਾਰ ਰਘਬੀਰ ਸਿੰਘ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੀ ਅਰਦਾਸ

02/27/2021 2:32:04 PM

ਡੇਰਾ ਬਾਬਾ ਨਾਨਕ (ਵਤਨ )-  ਅੱਜ ਕਸਬੇ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ ਤੋਂ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ ਵਲੋਂ ਇਸ ਸਰਹੱਦ ਤੋਂ ਥੋੜੀ ਦੂਰ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਖੋਲਣ ਲਈ ਜਥੇ. ਰਘਬੀਰ ਸਿੰਘ ਦੀ ਅਗਵਾਈ ਹੇਠ ਸੰਗਤਾਂ ਵਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸਰਹੱਦ 'ਤੇ ਹੀ ਗੱਲਬਾਤ ਕਰਦਿਆਂ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸਮੁੱਚੇ ਸੰਸਾਰ ਵਿਚ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ ਅਤੇ ਨਿਰਵਿਘਨ ਆਵਾਜਾਈ ਚੱਲ ਰਹੀ ਹੈ ਪਰ ਭਾਰਤ ਸਰਕਾਰ ਵਲੋਂ 16 ਮਾਰਚ 2020 ਨੂੰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਬੰਦ ਕੀਤਾ ਕਰਤਾਰਪੁਰ ਲਾਂਘਾ ਅਜੇ ਤੱਕ ਨਹੀਂ ਖੋਲਿਆ, ਜਿਸ ਕਾਰਨ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਇਸ ਵਾਰ ਭਾਰਤ ਸਰਕਾਰ ਵਲੋਂ 700 ਸਿੱਖ ਸ਼ਰਧਾਲੂਆਂ ਨੂੰ  ਕੋਰੋਨਾ ਮਹਾਮਾਰੀ ਦੇ ਨਾਂ 'ਤੇ ਪਾਕਿਸਤਾਨ ਵਿਖੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੇ ਸਬੰਧ ਵਿਚ ਜਾਣ ਤੋਂ ਰੋਕਣ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ, ਜਿਸ ਦੀ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ।

ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਦੇ ਨਾਲ ਇਸ ਲਾਂਘੇ ਨੂੰ ਮੁੜ ਖੋਲ੍ਹਿਆ ਜਾਵੇ ਤਾਂ ਜੋ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ। ਇਸ ਮੌਕੇ ਡਾ. ਬਲਬੀਰ ਸਿੰਘ ਢੀਂਗਰਾ ਜਨਰਲ ਸਕੱਤਰ, ਜਨਕ ਰਾਜ ਮੀਤ ਪ੍ਰਧਾਨ, ਗੁਰਮੇਜ਼ ਸਿੰਘ ਉਬੋਕੇ, ਕਰਤਾਰ ਸਿੰਘ ਸਾਬਕਾ ਡੀ.ਐੱਸ. ਪੀ, ਸੁਲੱਖਣ ਸਿੰਘ ਸੰਗਤਪੁਰਾ, ਰਜਿੰਦਰ ਸਿੰਘ ਪੰਡੋਰੀ ਵੜੈਂਚ, ਅਵਤਾਰ ਸਿੰਘ ਉਬੋਕੇ, ਸੁੱਖਪਾਲ ਸਿੰਘ ਠੇਕੇਦਾਰ, ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

 

Gurminder Singh

This news is Content Editor Gurminder Singh