''ਬਾਬੇ ਨਾਨਕ'' ਦੇ ਰੰਗ ''ਚ ਰੰਗੀਆਂ ਸੰਗਤਾਂ, ਦੇਖੋ ਪ੍ਰਕਾਸ਼ ਪੁਰਬ ਦੀ ਲਾਈਵ ਕਵਰੇਜ (ਵੀਡੀਓ)

11/12/2019 6:42:38 PM

ਸੁਲਤਾਨਪੁਰ ਲੋਧੀ— ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਹੋਣ ਵਾਲੇ ਸਾਰੇ ਸਮਾਗਮਾਂ ਦਾ ਲਾਈਵ ਟੈਲੀਕਾਸਟ ਤੁਸੀਂ 'ਜਗ ਬਾਣੀ' ਦੇ ਫੇਸਬੁਕ ਪੇਜ ਅਤੇ ਯੂ-ਟਿਊਬ ਚੈਨਲ 'ਤੇ ਦੇਖ ਸਕਦੇ ਹੋ। ਸੁਲਤਾਨਪੁਰ ਲੋਧੀ 'ਚ ਚੱਲਣ ਵਾਲੇ ਸਮਾਗਮਾਂ ਸਮੇਤ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ 'ਜਗ ਬਾਣੀ' ਵੱਲੋਂ ਵੱਡੇ ਪੱਧਰ 'ਤੇ ਕਵਰ ਕੀਤਾ ਜਾ ਰਿਹਾ ਹੈ ਅਤੇ ਇਸ ਮਹਾਕਵਰੇਜ ਨੂੰ ਤੁਸੀਂ ਘਰ ਬੈਠੇ ਹੀ ਜਗ ਬਾਣੀ ਪੇਜ ਅਤੇ ਯੂ-ਟਿਊਬ 'ਤੇ ਦੇਖ ਸਕਦੇ ਹੋ।

ਦੱਸਣਯੋਗ ਹੈ ਕਿ ਸਿੱਖ ਧਰਮ ਦੇ ਮੋਢੀ ਅਤੇ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਮਨਾਇਆ ਜਾ ਰਿਹਾ ਹੈ। ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਬਾਬੇ ਦੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਥੇ ਲੱਖਾਂ ਦੀ ਗਿਣਤੀ ਵਿਚ ਨਤਮਸਤਕ ਹੋਣ ਲਈ ਸੰਗਤਾਂ ਪਹੁੰਚ ਰਹੀਆਂ ਹਨ।

shivani attri

This news is Content Editor shivani attri