ਸੰਗਤ ਲਈ ਇਨ੍ਹਾਂ ਨੌਜਵਾਨਾਂ ਦੀ ਅਨੋਖੀ ਪਹਿਲ, ਤਿਆਰ ਕੀਤੀ ਮੋਬਾਇਲ ਐਪ

11/05/2019 11:15:57 AM

ਸੁਲਤਾਨਪੁਰ ਲੋਧੀ (ਧੀਰ)— 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਪਹੁੰਚ ਰਹੀਆਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਲਈ 2 ਨੌਜਵਾਨਾਂ ਨੇ ਅਨੋਖੀ ਪਹਿਲ ਕੀਤੀ ਹੈ। ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ 2 ਨੌਜਵਾਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੇ ਹੋਏ ਵੱਖ-ਵੱਖ ਗੁਰ ਧਾਮਾਂ ਤੋਂ ਜਾਣੂੰ ਕਰਵਾਉਣ ਮੋਬਾਇਲ ਐਪ ਤਿਆਰ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਜਗਪ੍ਰੀਤ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਮੋਬਾਇਲ 'ਤੇ ਇਕ ਅਪੈਲੀਕੇਸ਼ਨ ਸੁਲਤਾਨਪੁਰ ਲੋਧੀ 550 ਤਿਆਰ ਕੀਤੀ ਹੈ, ਜਿਸ 'ਚ ਅਸੀਂ ਸੁਲਤਾਨਪੁਰ ਲੋਧੀ ਦੇ ਸਾਰੇ ਗੁਰਦੁਆਰਾ ਸਾਹਿਬ ਦੀ ਤਸਵੀਰ ਸਣੇ ਵੇਰਵਾ ਭੇਜਿਆ ਹੈ ਤਾਂਕਿ ਦੂਰ ਤੋਂ ਆਉਣ ਵਾਲੀਆਂ ਸੰਗਤਾਂ ਜਿਨ੍ਹਾਂ ਨੂੰ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸੰਬੰਧ 'ਚ ਪੂਰੀ ਜਾਣਕਾਰੀ ਨਹੀਂ ਹੈ ਉਹ ਮੋਬਾਇਲ 'ਤੇ ਨੈਵੀਗੇਸ਼ਨ ਲਗਾ ਕੇ ਆਰਾਮ ਨਾਲ ਗੁਰਦੁਆਰਾ ਸਾਹਿਬ ਤੱਕ ਪਹੁੰਚ ਵੀ ਸਕਦੇ ਹਨ ਅਤੇ ਦਰਸ਼ਨ ਵੀ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਸੋਸ਼ਲ ਮੀਡੀਆ 'ਤੇ ਮੋਬਾਇਲ ਦਾ ਯੁੱਗ ਹੈ ਅਤੇ ਹਰੇਕ ਵਿਅਕਤੀ ਮੋਬਾਇਲ ਰਾਹੀਂ ਗੂਗਲ ਦਾ ਸਹਾਰਾ ਲੈ ਕੇ ਆਪਣੇ ਕਾਰਜ ਨੂੰ ਆਸਾਨ ਕਰਦਾ ਹੈ। ਨਾਨ ਮੈਡੀਕਲ ਦਾ ਵਿਦਿਆਰਥੀ ਜਗਪ੍ਰੀਤ ਅਤੇ ਕਾਮਰਸ ਵਿਸ਼ੇ ਦਾ ਵਿਦਿਆਰਥੀ ਸੁਖਮਨਪ੍ਰੀਤ ਦੱਸਦੇ ਹਨ ਕਿ ਹਾਲਾਂਕਿ ਇਹ ਸਾਡੇ ਵਿਸ਼ੇ ਤੋਂ ਬਾਹਰ ਸੀ। ਉਸ ਸਮੇਂ ਸਾਡੇ ਦਿਮਾਗ 'ਚ ਇਹ ਆਇਆ ਕਿਉਂ ਨਾ ਕੋਈ ਅਜਿਹਾ ਕਾਰਜ ਕੀਤਾ ਜਾਵੇ, ਜਿਸ ਨਾਲ ਆਉਣ ਵਾਲੀ ਸੰਗਤ ਨੂੰ ਵੀ ਆਸਾਨੀ ਹੋ ਜਾਵੇ ਅਤੇ ਵਾਹਿਗੁਰੂ ਦੇ ਮਹਾਨ ਗੁਰਪੁਰਬ ਮੌਕੇ ਸਾਡੀ ਇਹ ਸੇਵਾ ਵੀ ਉਸ ਦੇ ਚਰਨਾਂ 'ਚ ਅਰਪਨ ਹੋ ਜਾਵੇ। ਜਗਪ੍ਰੀਤ ਅਤੇ ਸੁਖਮਨਪ੍ਰੀਤ ਨੇ ਦੱਸਿਆ ਕਿ ਇਸ ਐਪ ਰਾਹੀਂ ਤੁਸੀਂ ਸਾਰੇ ਗੁਰਦੁਆਰਾ ਸਾਹਿਬ ਦਾ ਵੱਖ-ਵੱਖ ਇਤਿਹਾਸ ਵੀ ਜਾਣ ਸਕਦੇ ਹੋ।

ਉਨ੍ਹਾਂ ਦੱਸਿਆ ਕਿ ਇਸ ਨੂੰ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਪਲੇਅ ਸਟੋਰ 'ਤੇ ਸਰਚ ਕਰਕੇ ਸੁਲਤਾਨਪੁਰ ਲੋਧੀ 550 ਆਵੇਗਾ ਅਤੇ ਇਕ ਕਾਲੇ ਰੰਗ ਦਾ ਲੋਗੋ ਹੋਵੇਗਾ, ਜਿਸ 'ਤੇ ਇਨਸਟਾਲ ਕਰਨ ਲਈ ਅੰਗਰੇਜ਼ੀ ਜਾਂ ਪੰਜਾਬੀ ਲਿਖਿਆ ਹੋਵੇਗਾ। ਤੁਸੀਂ ਜਿਸ ਵੀ ਵਿਸ਼ੇ 'ਚ ਚਾਹੋ ਇਹ ਐਪ ਡਾਊਨਲੋਡ ਕਰ ਸਕਦੇ ਹੋ ਅਤੇ ਡਾਊਨਲੋਡ ਕਰਨ ਦਾ ਕੋਈ ਵੀ ਪੈਸਾ ਜਾਂ ਫੀਸ ਨਹੀਂ ਹੈ। 
ਨੌਜਵਾਨਾਂ ਨੇ ਦੱਸਿਆ ਕਿ ਇਸ ਐਪ ਨੂੰ ਬਣਾਉਣ ਲਈ ਸਾਨੂੰ 6 ਮਹੀਨੇ ਦੇ ਕਰੀਬ ਲੱਗੇ ਹਨ ਹਾਲਾਂਕਿ ਇਹ ਆਈ. ਟੀ. ਵਿਸ਼ੇ ਵਾਲੇ ਵਿਦਿਆਰਥੀ ਲਈ ਆਸਾਨ ਸੀ। ਫਿਰ ਵੀ ਅਸੀਂ ਯੂ ਟਿਊਬ 'ਤੇ ਹੋਰ ਵੀਡੀਓ ਵੇਖ-ਵੇਖ ਕੇ ਇਸ ਨੂੰ ਤਿਆਰ ਕੀਤਾ ਹੈ, ਜਿਸ ਲਈ ਅਸੀਂ ਗੁਗਲ ਨੂੰ 25 ਡਾਲਰ ਫੀਸ ਵੀ ਦਿੱਤੀ ਹੈ ਅਤੇ ਇਸ ਸੇਵਾ ਨੂੰ ਪੂਰਾ ਕਰਨ 'ਚ ਸਿਰਫ ਸਾਡੇ ਮਾਪਿਆਂ ਨੇ ਹੀ ਮਦਦ ਕੀਤੀ ਹੈ।

shivani attri

This news is Content Editor shivani attri