ਮੁੱਖ ਮੰਤਰੀ ਕੈਪਟਨ ਅਮਰਿੰਦਰ ਸਣੇ ਕਾਂਗਰਸੀ ਨੇਤਾਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ''ਚ ਕੀਤਾ ਜਾਵੇ ਤਲਬ: ਫੂਲਕਾ

06/24/2017 7:05:31 PM

ਅੰਮ੍ਰਿਤਸਰ— ਪੰਜਾਬ ਵਿਧਾਨ ਸਭਾ 'ਚ 'ਆਪ' ਵਿਧਾਇਕਾਂ ਦੇ ਨਾਲ ਦਸਤਾਰ ਦੀ ਹੋਈ ਬੇਅਦਬੀ 'ਚ ਹੁਣ ਆਮ ਆਦਮੀ ਪਾਰਟੀ ਨੇ ਅਕਾਲ ਤਖਤ ਦਾ ਰੁਖ ਕਰ ਲਿਆ ਹੈ। ਇਸ ਮਾਮਲੇ 'ਚ 'ਆਪ' ਦੇ ਪੰਥਕ ਨੇਤਾ ਐੱਚ.ਐੱਸ. ਫੂਲਕਾ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚੇ। ਇਸ ਮਾਮਲੇ 'ਚ ਉਨ੍ਹਾਂ ਨੇ ਇਕ ਲਿਖਤੀ ਸ਼ਿਕਾਇਤ ਅਕਾਲ ਤਖਤ ਸਾਹਿਬ 'ਚ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ। 
ਦਰਅਸਲ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਹਾਜ਼ਰ ਨਾ ਹੋਣ 'ਤੇ ਇਕ ਲਿਖਤੀ ਪੱਤਰ ਉਨ੍ਹਾਂ ਨੇ ਉਨ੍ਹਾਂ ਦੇ ਪੀ. ਏ. ਨੂੰ ਦਿੱਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਹ ਆਪਣੇ 5 ਵਿਧਾਇਕਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ 'ਚ ਆਏ ਹਨ ਅਤੇ ਉਨ੍ਹਾਂ ਨੇ ਇਕ ਲਿਖਤੀ ਸ਼ਿਕਾਇਤ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਈ ਕਾਂਗਰਸ ਦੇ ਨੇਤਾਵਾਂ ਖਿਲਾਫ ਦਿੱਤੀ ਹੈ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਤਲਬ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਅਮਰਿੰਦਰ ਸਿੰਘ ਮੌਕੇ 'ਤੇ ਮੌਜੂਦ ਸਨ ਪਰ ਐੱਸ. ਜੀ. ਪੀ. ਸੀ. ਇਹ ਕਹਿ ਰਹੀ ਹੈ ਕਿ ਅਮਰਿੰਦਰ ਸਿੰਘ ਉਸ ਸਮੇਂ ਸਦਨ 'ਚ ਨਹੀਂ ਸਨ ਅਤੇ ਐੱਸ. ਜੀ. ਪੀ. ਸੀ. ਉਨ੍ਹਾਂ ਦਾ ਬਚਾਅ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਪੂਰਾ ਇਨਸਾਫ ਮਿਲੇਗਾ। 
ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਫਾਸਟ ਵੇਅ ਕੇਬਲ 'ਚ ਹੋਈ ਕਰੋੜਾਂ ਦੀ ਧਾਂਧਲੀ ਦੇ ਮਾਮਲੇ 'ਚ ਸਿੱਧੂ ਸਿਰਫ ਪੰਜਾਬ 'ਚ ਹੋਏ ਘਪਲੇ ਦੀ ਗੱਲ ਕਰਦੇ ਹਨ ਪਰ ਕੋਈ ਕਾਰਵਾਈ ਨਹੀਂ ਕਰਦੇ ਅਤੇ ਸਿੱਧੂ ਸਿਰਫ ਗੱਲਾਂ ਤੱਕ ਹੀ ਸੀਮਿਤ ਹਨ। ਇਸ ਦੇ ਨਾਲ ਹੀ ਜੋ ਘਪਲਾ ਪੰਜਾਬ 'ਚ ਹੋਇਆ ਹੈ, ਉਸ ਦੇ ਪੈਸੇ ਸਰਕਾਰ ਅਕਾਲੀ ਦਲ ਤੋਂ ਵਾਪਸ ਲਵੇ ਅਤੇ ਗਰੀਬਾਂ 'ਚ ਵੰਡ ਦੇਵੇ, ਜਿਸ ਨਾਲ ਗਰੀਬ ਜਨਤਾ ਨੂੰ ਫਾਇਦਾ ਮਿਲੇ। 
ਉਥੇ ਹੀ ਵਿਧਾਨ ਸਭਾ 'ਚ ਕੇਜਰੀਵਾਲ ਦੇ ਬਿਆਨ ਨਾ ਆਉਣ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਇਕ ਟਵੀਟ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਇਸ ਦੀ ਨਿੰਦਾ ਕੀਤੀ ਹੈ। 
ਉਥੇ ਹੀ ਇਸ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਿੱਜੀ ਸਹਾਇਕ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਨੂੰ ਇਸ ਮੰਗ ਪੱਤਰ ਐੱਚ. ਐੱਸ. ਫੂਲਕਾ ਜੋ ਕਿ 'ਆਪ' ਦੇ ਨੇਤਾ ਹਨ, ਉਨ੍ਹਾਂ ਵੱਲੋਂ ਦਿੱਤਾ ਗਿਆ ਹੈ ਅਤੇ ਸਿੰਘ ਸਾਹਿਬ ਦੇ ਮੌਜੂਦ ਨਾ ਹੋਣ 'ਤੇ ਇਹ ਮੰਗ ਪੱਤਰ ਉਨ੍ਹਾਂ ਨੇ ਲਿਆ ਹੈ ਅਤੇ ਉਹ ਇਸ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇ ਦੇਣਗੇ।