ਤਿੰਨ ਰੋਜ਼ਾ ਖੇਡ ਮੇਲਾ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੋਵੇਗਾ - ਮੰਨਾ

02/11/2018 1:44:14 PM

ਮੀਆਵਿੰਡ (ਸਰਬਜੀਤ ਖਹਿਰਾ) — ਇਥੇ ਬਣੇ ਖੇਡ ਸਟੇਡੀਅਮ ਵਿਖੇ ਹਰ ਸਾਲ ਦੀ ਤਰ੍ਹਾਂ ਲੱਗਣ ਵਾਲੇ ਤਿੰਨ ਰੋਜ਼ਾ ਖੇਡ ਮੇਲੇ ਦੀਆਂ ਹੋ ਰਹੀਆ ਤਿਆਰੀਆਂ ਸਬੰਧੀ ਜਾਇਜ਼ਾ ਲੈਣ ਮੌਕੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਇਹ ਖੇਡ ਮੇਲਾ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੋਵੇਗਾ। ਇਸ ਮੌਕੇ ਡਾਇਰੈਕਟਰ ਨਰਿੰਦਰ ਸਿੰਘ ਹਤਸ਼ ਖਡੂਰ ਸਾਹਿਬ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਵਿੰਡ, ਗੁ. Ñਲੋਕਲ ਕਮੇਟੀ ਖਡੂਰ ਸਾਹਿਬ ਦੇ ਸਾਬਕਾ ਪ੍ਰਧਾਨ ਜਥੇ. ਸੁਖਵਿੰਦਰ ਸਿੰਘ ਲਾਲ ਕੰਗ, ਜਨਰਲ ਸੈਕਟਰੀ ਹਰਬਿੰਦਰ ਸਿੰਘ ਰਾਜੂ ਜਲਾਲਾਬਾਦ, ਮਾਝਾ ਜ਼ੋਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਮੀਆਵਿੰਡ, ਸੰਮਤੀ ਮੈਬਰ ਪਲਵਿੰਦਰ ਸਿੰਘ ਮੀਆਵਿੰਡ ਦੀ ਹਾਜ਼ਰੀ 'ਚ ਕਿਹਾ ਕਿ 14-15 ਅਤੇ 16 ਫਰਵਰੀ ਨੂੰ ਲੱਗਣ ਵਾਲੇ ਖੇਡ ਮੇਲੇ ਮੌਕੇ ਜਿਥੇ ਸਥਾਨਕ ਨਾਥਾ ਦੇ ਡੇਰੇ ਵਿਖੇ ਧਾਰਕਿ ਸਮਾਗਮ ਹੋਣਗੇ ਉੱਥੇ ਖੇਡ ਸਟੇਡੀਅਮ ਵਿਖੇ ਨੌਜਵਾਨਾਂ ਦੇ ਵੱਖ-ਵੱਖ ਖੇਡ ਮੁਕਾਬਲੇ ਵੀ ਹੋਣਗੇ। ਉਨ੍ਹਾਂ ਕਿਹਾ ਕਿ ਫਾਈਨਲ 'ਚ ਪੁੱਜੀਆ ਟੀਮਾਂ ਦੇ ਆਖਰੀ ਦਿਨ ਹੋਣ ਵਾਲੇ ਮੁਕਾਬਲੇ ਨੌਜਵਾਨਾਂ 'ਚ ਖੇਡਣ ਦੀ ਰੂਚੀ ਪੈਦਾ ਕਰਨਗੇ। ਇਸ ਮੌਕੇ ਅਕਾਲੀ ਆਗੂ ਹਰਜਿੰਦਰ ਸਿੰਘ ਗੋਲਣ, ਹਰਪ੍ਰੀਤ ਸਿੰਘ ਹੈਪੀ ਖੱਖ, ਮੈਬਰ ਸਰਦੂਲ ਸਿੰਘ, ਬਾਬਾ ਛੋਟੂ ਨਾਥ, ਗੁਲਜਾਰ ਸਿੰਘ ਸ਼ਾਹ, ਜਥੇ. ਮੱਖਣ ਸਿੰਘ, ਸਰਪੰਚ ਮਨਜਿੰਦਰ ਸਿੰਘ, ਸਰਪੰਚ ਅਨੌਖ ਸਿੰਘ ਏਕਲਗੱਡਾ, ਆੜ•ਤੀ ਗੁਰਪ੍ਰਤਾਪ ਸਿੰਘ, ਮੈਬਰ ਕਰਤਾਰ ਸਿੰਘ, ਰਣਜੀਤ ਰਾਣਾ, ਜਥੇ. ਮਨਜੀਤ ਸਿੰਘ ਲਾਲੀ ਡੇਰਾ ਸੋਹਲ ਆਦਿ ਵੀ ਹਾਜ਼ਰ ਸਨ।