ਰਾਹੁਲ ਹਰਿਆਣਾ ਕਾਂਗਰਸ ਦੇ ਆਗੂਆਂ ਨਾਲ ਕਰਨਗੇ ਬੈਠਕ (ਪੜ੍ਹੋ 27 ਜੂਨ ਦੀਆਂ ਖਾਸ ਖਬਰਾਂ)

06/27/2019 1:42:43 AM

ਹਰਿਆਣਾ ਕਾਂਗਰਸ 'ਚ ਘਮਾਸਾਨ ਮਚਿਆ ਹੈ, ਜਿਸ ਨੂੰ ਦੂਰ ਕਰਨ ਲਈ ਰਾਹੁਲ ਗਾਂਧੀ ਸੀਨੀਆ ਆਗੂਆਂ ਨਾਲ ਅੱਜ ਬੈਠਕ ਕਰਨਗੇ ਤੇ ਵਿਧਾਨਸਭਾ ਚੋਣਾਂ ਸਮੇਤ ਕਈ ਮੁੱਦਿਆਂ 'ਤੇ ਚਰਚਾ ਕਰਨਗੇ। ਇਹ ਬੈਠਕ ਅੱਜ ਕਰੀਬ ਸਾਢੇ 4 ਵਜੇ ਦਿੱਲੀ 'ਚ ਹੋਵੇਗੀ। ਇਸ ਬੈਠਕ 'ਚ ਰਾਹੁਲ ਕਾਂਗਰਸ ਪ੍ਰਧਾਨ ਦੀ ਕੁਰਸੀ ਦਾ ਮਾਮਲਾ ਸੁਲਝਾ ਸਕਦੇ ਹਨ।


ਅਮਿਤ ਸ਼ਾਹ ਅੱਜ ਕਰਨਗੇ ਬਾਬਾ ਬਰਫਾਨੀ ਦੇ ਦਰਸ਼ਨ 
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਅੱਜ ਅਮਿਤ ਸ਼ਾਹ ਬਾਬਾ ਬਰਫਾਨੀ ਜੀ ਦੇ ਦਰਸ਼ਨ ਕਰਨਗੇ। ਸ਼ਾਹ ਇਥੇ ਸੁਰੱਖਿਆ ਵਿਵਸਥਾ ਤੇ ਖਾਸ ਕਰਕੇ ਅਮਰਨਾਥ ਯਾਤਰਾ ਲਈ ਸੁਰੱਖਿਆ ਦੀਆਂ ਤਿਆਰੀਆਂ  ਦੀ ਸਮੀਖਿਆ ਕਰਨ ਪਹੁੰਚੇ ਹਨ। 


MG Hector SUV  ਅੱਜ ਹੋਵੇਗੀ ਲਾਂਚ
MG Hector SUV  ਭਾਰਤ 'ਚ ਅੱਜ ਲਾਂਚ ਹੋਵੇਗੀ। ਇਹ MG Motors ਦੀ ਭਾਰਤ 'ਚ ਪਹਿਲੀ ਕਾਰ ਹੈ। ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੀ ਇਹ ਐਸ. ਯੂ. ਵੀ. ਭਾਰਤੀ ਬਾਜ਼ਾਰ 'ਚ ਟਾਟਾ ਹੈਰੀਅਰ, ਜੀਪ ਕੰਪਸ ਤੇ ਕਿਆ ਮੋਟਰਸ ਦੀਆਂ ਆਉਣ ਵਾਲੀਆਂ ਸੈਲਟਾਸ ਜਿਹੀਆਂ ਐਸ. ਯੂ. ਵੀ. ਨੂੰ ਟੱਕਰ ਦੇਵੇਗੀ। MG Hector ਡੀਜ਼ਲ ਤੇ ਪੈਟਰੋਲ, ਦੋਵੇਂ ਇੰਜਣ ਆਪਸ਼ਨ 'ਚ ਬਾਜ਼ਾਰ 'ਚ ਉਤਾਰੀ ਜਾਵੇਗੀ।


 ਅੱਜ ਸ਼ੁਰੂ ਹੋ ਰਿਹੈ 'ਰੇਲ ਰੋਕੋ ਅੰਦੋਲਨ', ਮਹਿਲਾਵਾਂ ਕਰਨਗੀਆਂ ਅਗਵਾਈ
ਹਰਿਆਣਾ 'ਚ 27 ਜੂਨ ਭਾਵ ਅੱਜ ਰੇਲ ਰੋਕੋ ਅੰਦੋਲਨ ਸ਼ੁਰੂ ਹੋ ਰਿਹਾ ਹੈ, ਜਿਸ ਦੀ ਅਗਵਾਈ ਮਹਿਲਾਵਾਂ ਕਰਨਗੀਆਂ। ਅੱਜ ਪ੍ਰਦੇਸ਼ 'ਚ 29 ਜਗ੍ਹਾ 'ਤੇ ਟਰੇਨਾਂ ਰੋਕੀਆਂ ਜਾਣਗੀਆਂ ਤੇ ਇਸ ਅੰਦੋਲਨ ਦੀ ਅਗਵਾਈ ਮਹਿਲਾਵਾਂ ਕਰਨਗੀਆਂ। ਦੂਜੇ ਪ੍ਰਦੇਸ਼ 'ਚ ਵੀ ਪ੍ਰਤੀਨਿਧੀ ਭੇਜੇ ਜਾ ਚੁਕੇ ਹਨ ਜੇਕਰ ਸਰਕਾਰ ਨੇ ਰੇਲ ਰੋਕ ਅੰਦੋਲਨ ਦੌਰਾਨ ਗ੍ਰਿਫਤਾਰੀਆਂ ਕੀਤੀਆਂ ਤਾਂ ਦੇਸ਼ ਦੇ ਹੋਰ ਸੂਬਿਆਂ 'ਚ ਵੀ ਇਕ ਕਾਲ 'ਤੇ 56 ਜਗ੍ਹਾ ਟਰੇਨਾਂ ਰੋਕ ਦਿੱਤੀਆਂ ਜਾਣਗੀਆਂ।

ਖੇਡ 
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਵਿਸ਼ਵ ਕੱਪ-2019)
ਗੋਲਫ : ਅੰਦਲੁਕੀਆ ਵਲਦਰੰਮਾ ਮਾਸਟਰਜ਼ (ਪਹਿਲਾ ਦਿਨ)
ਫੁੱਟਬਾਲ : ਯੂ. ਏ. ਈ. ਯੂਰਪੀਅਨ ਕੁਆਲੀਫਾਇਰ-2019