SP ਤੇ ਨਾਇਬ ਤਹਿਸੀਲਦਾਰ ਦੀ ਕੁੱਟਮਾਰ ਵਾਲੀ ਵੀਡੀਓ ਦਾ ਜਾਣੋ ਕੀ ਹੈ ਸੱਚ ! (ਵੀਡੀਓ)

02/04/2019 5:55:57 PM

ਹੁਸ਼ਿਆਰਪੁਰ (ਅਮਰੀਕ)— ਆਪਣੀ ਵਰਦੀ ਅਤੇ ਕੁਰਸੀ ਦਾ ਨਾਜਾਇਜ਼ ਫਾਇਦਾ ਇਕ ਪੁਲਸ ਅਧਿਕਾਰੀ ਅਤੇ ਤਹਿਸੀਲਦਾਰ ਨੂੰ ਮਹਿੰਗਾ ਪੈ ਗਿਆ। ਨਿੱਜੀ ਹੋਟਲ 'ਚ ਹੋਏ ਵਿਵਾਦ ਦੀ ਵੀਡੀਓ ਵਾਇਰਲ ਹੋਣ ਨਾਲ ਐੱਸ. ਪੀ. ਨਰੇਸ਼ ਕੁਮਾਰ ਡੋਗਰਾ ਅਤੇ ਨਾਇਬ ਤਹਿਸੀਲਦਾਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹਨ। ਮਾਮਲਾ ਹੁਸ਼ਿਆਰਪੁਰ ਤੋਂ ਹੈ, ਜਿੱਥੇ ਇਕ ਨਿੱਜੀ ਹੋਟਲ ਨੂੰ ਲੈ ਕੇ ਦੋ ਭਾਈਵਾਲ ਦਰਮਿਆਨ ਝਗੜਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਇਕ ਹੋਟਲ ਪਾਰਟਨਰ ਵਿਵੇਕ ਕੌਸ਼ਲ ਆਪਣਾ ਰੌਬ ਝਾੜਨ ਲਈ ਅਕਸਰ ਆਪਣੇ ਦੋਸਤ ਐੱਸ. ਪੀ. ਡੋਗਰਾ ਨੂੰ ਅਕਸਰ ਆਪਣੇ ਨਾਲ ਹੋਟਲ 'ਚ ਲੈ ਆਉਂਦਾ ਸੀ। 
ਹੋਟਲ ਮਾਲਕ ਵਿਸ਼ਵਨਾਥ ਬੰਟੀ ਮੁਤਾਬਕ ਰੋਜ਼ਾਨਾ ਵਾਂਗ ਉਹ 3 ਜਨਵਰੀ ਹੋਟਲ ਤੋਂ ਘਰ ਨੂੰ ਗਏ ਸਨ ਕਿ ਅਚਾਨਕ ਉਨ੍ਹਾਂ ਨੂੰ ਹੋਟਲ ਦੇ ਮੈਨੇਜਰ ਦਾ ਫੋਨ ਆਇਆ ਕਿ ਵਿਵੇਕ ਕੌਸ਼ਲ ਆਪਣੇ ਦੋਸਤ ਡੋਗਰਾ ਅਤੇ ਨਾਇਬ ਤਹਿਸੀਲਦਾਰ ਨਾਲ ਮਿਲ ਕੇ ਹੋਟਲ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹੋਟਲ 'ਚ ਦਾਖਲ ਹੋਏ ਹਨ ਅਤੇ ਉਥੋਂ ਸਾਮਾਨ ਚੁੱਕ ਰਹੇ ਹਨ। ਇਸ ਤੋਂ ਬਾਅਦ ਜਿਵੇਂ ਉਹ ਹੋਟਲ ਪਹੁੰਚੇ ਤਾਂ ਅਚਾਨਕ ਡੋਗਰਾ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਝਗੜਾ ਵੱਧ ਗਿਆ। 


ਹੋਟਲ ਮਾਲਕ ਬੰਟੀ ਦਾ ਦੋਸ਼ ਹੈ ਕਿ ਡੋਗਰਾ ਨੇ ਆਪਣੇ ਨਾਲ ਹੋਏ ਝਗੜੇ ਦੇ ਬਦਲੇ 'ਚ ਆਪਣੀ ਕੁਰਸੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਆਪਣੇ ਨਾਲ ਬਤੌਰ ਰੀਡਰ, ਜੋ ਹਾਲ 'ਚ ਖਾਣਾ ਸਦਰ ਦਾ ਇੰਚਾਰਜ ਹੈ, ਉਨ੍ਹਾਂ ਦੀ ਮਦਦ ਨਾਲ ਉਨ੍ਹਾਂ 'ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਕਰਵਾ ਦਿੱਤੇ। ਝਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੰਟੀ ਦਾ ਕਹਿਣਾ ਹੈ ਕਿ ਡੋਗਰਾ ਨੇ ਉਸ 'ਤੇ ਵਰਦੀਧਾਰੀ ਪੁਲਸ ਮੁਲਾਜ਼ਮ 'ਤੇ ਹਮਲਾ ਕਰਨ ਸਮੇਤ ਕਈ ਮਾਮਲੇ ਦਰਜ ਕਰਵਾਏ ਹਨ। ਇਸ ਤੋਂ ਬਾਅਦ ਹੁਸ਼ਿਆਰਪੁਰ ਪੁਲਸ ਵੱਲੋਂ ਬਣਾਈ ਸਿੱਟ ਨੇ ਮੌਕੇ 'ਤੇ ਪਾਈ ਗਈ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ 'ਤੇ ਬੰਟੀ 'ਤੇ ਲੱਗੀਆਂ ਕਤਲ, ਹਥਿਆਰ, ਪੁਲਸ ਮੁਲਾਜ਼ਮ 'ਤੇ ਹਮਲਾ, ਲੁੱਟਖੋਹ ਵਰਗੀਆਂ ਧਰਾਵਾਂ ਨੂੰ ਹਟਾਇਆ। 


ਵਿਸ਼ਵਨਾਥ ਨੇ ਦੱਸਿਆ ਕਿ ਉਨ੍ਹਾਂ ਦਾ ਪਾਰਟਨਰ ਦੇ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਦਾ ਡੋਗਰਾ ਨੇ ਨਾਜਾਇਜ਼ ਫਾਇਦਾ ਚੁੱਕ ਰਿਹਾ ਸੀ ਅਤੇ ਅਕਸਰ ਹੋਟਲ 'ਚ ਆਉਂਦਾ ਸੀ। 
ਐੱਸ. ਐੱਸ. ਪੀ. ਜੇ ਏਲਿਨਚੇਲੀਅਨ ਨੇ ਦੱਸਿਆ ਕਿ ਇਸ ਹੁਸ਼ਿਆਰਪੁਰ ਪੁਲਸ ਨੇ ਝਗੜੇ ਤੋਂ ਬਾਅਦ ਆਪਣੀ ਜਾਂਚ 'ਚ ਬਣਾਈ ਗਈ ਸਿੱਟ ਵੱਲੋਂ ਸੀ. ਸੀ. ਟੀ. ਵੀ. 'ਚ ਪਾਇਆ ਗਿਆ ਕਿ ਕਿਸੇ ਹਥਿਆਰ ਅਤੇ ਵਰਦੀਧਾਰੀ ਪੁਲਸ 'ਤੇ ਕੋਈ ਹਮਲਾ ਨਹੀਂ ਹੋਇਆ ਹੈ, ਜਿਸ ਤੋਂ ਬਾਅਦ ਕਤਲ ਅਤੇ ਹੋਰ ਧਰਾਵਾਂ ਨੂੰ ਹਟਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ 'ਚ ਮੌਜੂਦ ਐੱਸ. ਪੀ. ਡੋਗਰਾ ਕਿਵੇਂ ਆਏ ਦਿਨ ਆਪਣੀ ਡਿਊਟੀ ਛੱਡ ਕੇ ਹੋਟਲ 'ਚ ਆਉਂਦੇ ਸਨ, ਇਸ ਦੀ ਜਾਂਚ ਕੀਤੀ ਜਾਵੇਗੀ।

shivani attri

This news is Content Editor shivani attri