ਸੋਨੂੰ ਸੂਦ ਮੋਗਾ ਦੀਆਂ ਧੀਆਂ ਲਈ ਬਣੇ ਫ਼ਰਿਸ਼ਤਾ, ਸਕੂਲੀ ਵਿਦਿਆਰਥਣਾਂ ਨੂੰ ਵੰਡੇ 1000 ਸਾਈਕਲ

01/05/2022 12:39:24 PM

ਨਵੀਂ ਦਿੱਲੀ (ਬਿਊਰੋ) : ਅਸਲ ਜ਼ਿੰਦਗੀ ਦੇ ਹੀਰੋ ਸੋਨੂੰ ਸੂਦ ਲੋੜਵੰਦਾਂ ਦੀ ਮਦਦ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸੰਦੇਸ਼ਾਂ ਨਾਲ ਲੋਕਾਂ ਦੀ ਹਰ ਸੰਭਵ ਮਦਦ ਕਰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰਦੇ ਰਹਿੰਦੇ ਹਨ। ਹੁਣ ਖ਼ਬਰ ਆ ਰਹੀ ਹੈ ਕਿ ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ ਸੂਦ ਨਾਲ ਮਿਲ ਕੇ ਆਪਣੇ ਜ਼ਿਲ੍ਹੇ ਮੋਗਾ ਦੀਆਂ ਸਕੂਲੀ ਵਿਦਿਆਰਥਣਾਂ ਅਤੇ ਸਮਾਜ ਸੇਵਕਾਂ ਨੂੰ 1000 ਸਾਈਕਲ ਵੰਡੇ ਹਨ।

ਇਸ ਦੌਰਾਨ ਦੀ ਇਕ ਵੀਡੀਓ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹ ਭੈਣ ਨਾਲ ਵਿਦਿਆਰਥਣਾਂ ਨੂੰ ਸਾਈਕਲ ਦਿੰਦੇ ਹੋਏ ਨਜ਼ਰ ਆ ਰਹੇ ਹਨ। ਖ਼ਬਰਾਂ ਮੁਤਾਬਕ, ਸੋਨੂੰ ਸੂਦ ਆਪਣੀ ਭੈਣ ਦੀ NGO Moga Di Dhe (ਮੋਗਾ ਦੀ ਧੀ) ਨਾਲ ਜੁੜ ਗਏ ਹਨ ਅਤੇ ਮੰਗਲਵਾਰ ਨੂੰ ਇਨ੍ਹਾਂ ਭੈਣ-ਭਰਾਵਾਂ ਨੇ ਲਗਭਗ ਮੋਗੇ ਦੇ 40 ਪਿੰਡਾਂ ਦੀਆਂ ਸਕੂਲੀ ਵਿਦਿਆਰਥਣਾਂ, ਸਮਾਜ ਸੇਵੀਆਂ ਨੂੰ 1000 ਸਾਈਕਲ ਵੰਡੇ। 

ਰਿਪੋਰਟ ਮੁਤਾਬਕ, ਸੋਨੂੰ ਸੂਦ ਨੇ ਕਿਹਾ ਸਕੂਲ ਅਤੇ ਘਰ ਦੀ ਦੂਰੀ ਅਸਲ 'ਚ ਕਾਫ਼ੀ ਲੰਬੀ ਹੈ, ਜਿਸ ਕਾਰਨ ਕੜਾਕੇ ਦੀ ਠੰਡ 'ਚ ਵਿਦਿਆਰਥੀਆਂ ਦਾ ਸਕੂਲ ਜਾਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।

ਸਾਡਾ ਉਦੇਸ਼ ਕਲਾਸ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। 8ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਨਾਲ-ਨਾਲ ਅਸੀਂ ਆਪਣੀ ਮੁਹਿੰਮ ਦੇ ਹਿੱਸੇ ਵਜੋਂ ਸਮਾਜ ਸੇਵੀਆਂ ਨੂੰ ਵੀ ਇਹ ਸਾਈਕਲ ਦੇ ਰਹੇ ਹਾਂ। ਸਰਕਾਰੀ ਸਕੂਲਾਂ 'ਚ ਪੜ੍ਹਦੀਆਂ ਵਿਦਿਆਰਥਣਾਂ ਦੇ ਸਕੂਲ ਮੁਖੀਆਂ ਨੇ ਲੋੜਵੰਦਾਂ ਦੀ ਪਛਾਣ ਕਰਵਾਈ।

ਸੋਨੂੰ ਸੂਦ ਦੀਆਂ ਆਉਣ ਵਾਲੀਆਂ ਫ਼ਿਲਮਾਂ
ਜੇਕਰ ਅਸੀਂ ਉਨ੍ਹਾਂ ਦੇ ਵਰਕਫਰੰਟ ਬਾਰੇ ਵੀ ਇਹੀ ਗੱਲ ਕਰੀਏ ਤਾਂ ਉਹ ਜਲਦ ਹੀ ਚੰਦ ਪ੍ਰਕਾਸ਼ ਦਿਵੇਦੀ ਦੀ ਫ਼ਿਲਮ 'ਪ੍ਰਿਥਵੀਰਾਜ' 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਬਾਲੀਵੁੱਡ ਖਿਡਾਰੀ ਅਕਸ਼ੇ ਕੁਮਾਰ ਲੀਡ 'ਪ੍ਰਿਥਵੀਰਾਜ ਚੌਹਾਨ' ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਮਿਸ ਯੂਨੀਵਰਸ ਮਾਨੁਸ਼ੀ ਛਿੱਲਰ ਮੁੱਖ ਸੰਯੋਗਿਤਾ ਦਾ ਕਿਰਦਾਰ ਨਿਭਾਅ ਰਹੀ ਹੈ।

ਜਦਕਿ ਸੋਨੂੰ ਸੂਦ ਚੰਦਬਰਦਾਈ ਦੀ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਇਤਿਹਾਸਕ ਦੌਰ ਦੀ ਫ਼ਿਲਮ ਨੂੰ ਆਦਿਤਿਆ ਚੋਪੜਾ ਨੇ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣਾਇਆ ਹੈ। ਇਸ ਤੋਂ ਇਲਾਵਾ ਉਹ ਸ਼ਿਵ ਅਚਾਰੀਆ ਦੀ ਫ਼ਿਲਮ 'ਕੋਰਟਲਾ' 'ਚ ਵੀ ਨਜ਼ਰ ਆਉਣ ਵਾਲੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita