ਸੋਨੂੰ ਸ਼ਾਹ ਕਤਲਕਾਂਡ : ਕਾਤਲਾਂ ਦਾ ਕ੍ਰਾਈਮ ਬ੍ਰਾਂਚ ਨੂੰ ਲੱਗਾ ਸੁਰਾਗ

10/15/2019 12:57:41 PM

ਚੰਡੀਗੜ੍ਹ (ਸੁਸ਼ੀਲ) : ਬੁੜੈਲ ਦੇ ਸੋਨੂੰ ਸ਼ਾਹ ਦਾ ਕਤਲ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਬਦਮਾਸ਼ਾਂ ਦੇ ਨਾਂ ਅਤੇ ਟਿਕਾਣਿਆਂ ਦਾ ਕ੍ਰਾਈਮ ਬ੍ਰਾਂਚ ਨੂੰ ਪਤਾ ਲੱਗ ਗਿਆ ਹੈ। ਇਨ੍ਹਾਂ ਨਾਮਾਂ ਦਾ ਖੁਲਾਸਾ ਪੁਲਸ ਰਿਮਾਂਡ 'ਤੇ ਰਹੇ ਹੋਟਲ ਸੰਚਾਲਕ ਧਰਮਿੰਦਰ ਨੇ ਕੀਤਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਸੋਨੂੰ ਦਾ ਕਤਲ ਕਰਨ ਵਾਲੇ ਬਦਮਾਸ਼ਾਂ ਦੀ ਤਸਵੀਰ ਵੀ ਹਾਸਲ ਕਰ ਲਈ ਹੈ।

ਹੁਣ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਕਾਤਲਾਂ ਨੂੰ ਹਰਿਆਣਾ ਤੋਂ ਫੜ੍ਹਨ ਲਈ ਯੋਜਨਾ ਬਣਾਉਣ 'ਚ ਲੱਗੀਆਂ ਹੋਈਆਂ ਹਨ। ਉੱਥੇ ਹੀ 7 ਦਿਨਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਹੋਟਲ ਸੰਚਾਲਕ ਧਰਮਿੰਦਰ ਨੂੰ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀ ਨੂੰ 14 ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ 28 ਸਤੰਬਰ ਨੂੰ ਆਪਣੇ 4 ਬਦਮਾਸ਼ ਭੇਜ ਕੇ ਬੁੜੈਲ ਦੇ ਵਾਲਮੀਕ ਮੰਦਰ ਨੇੜੇ ਦਫਤਰ 'ਚ ਬੈਠੇ ਸੋਨੂੰ ਸ਼ਾਹ ਦਾ ਕਤਲ ਕਰਾਇਆ ਸੀ। ਹਮਲੇ 'ਚ ਸੋਨੂੰ ਸ਼ਾਹ ਦੇ ਨਾਲ ਬੈਠੇ ਰੋਮੀ ਅਤੇ ਜੋਗਿੰਦਰ ਪਹਿਲਵਾਨ ਗੋਲੀ ਲੱਗਣ ਕਾਰਨ ਜ਼ਖਮੀਂ ਹੋ ਗਏ ਸਨ।

ਸੈਕਟਰ-34 ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਸੋਨੂੰ ਸ਼ਾਹ ਦਾ ਕਤਲ ਕਰ ਕੇ ਫਰਾਰ ਹੁੰਦੇ ਹੋਏ 4 ਬਦਮਾਸ਼ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਸਨ। ਇਸ ਦੌਰਾਨ ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ਪੇਜ 'ਤੇ ਅਪਡੇਟ ਕਰਕੇ ਸੋਨੂੰ ਸ਼ਾਹ ਦੇ ਕਤਲ ਦੀ ਜ਼ਿੰਮੇਵਾਰੀ ਖੁਦ ਲਈ ਸਈ। ਅਗਲੇ ਦਿਨ ਬਦਮਾਸ਼ ਰਾਜੂ ਬਿਸੌਦੀ ਅਤੇ ਕਾਲਾ ਰਾਣਾ ਨੇ ਕਤਲ ਦੀ ਗੱਲ ਕਬੂਲੀ ਸੀ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਕਾਤਲਾਂ ਨੂੰ ਹੋਟਲ 'ਚ ਠਹਿਰਾਉਣ ਵਾਲੇ ਹੋਟਲ ਸੰਚਾਲਕ ਧਰਮਿੰਦਰ ਨੂੰ ਪੀ. ਜੀ. ਆਈ. ਨੇੜਿਓਂ ਕਾਬੂ ਕੀਤਾ ਸੀ।
 

Babita

This news is Content Editor Babita