80 ਸਾਲਾ ਮਾਂ ਨੂੰ ਘਰੋਂ ਕੱਢਣ ਵਾਲੇ ਪੁੱਤਾਂ ਨੂੰ ਅਦਾਲਤ ਨੇ ਸਿਖਾਇਆ ਸਬਕ, ਇਕ ਗ੍ਰਿਫ਼ਤਾਰ, ਦੂਜਾ ਫ਼ਰਾਰ

09/14/2022 1:37:19 PM

ਜਲਾਲਾਬਾਦ (ਟੀਨੂੰ, ਸੁਮਿਤ) : ਪਿੰਡ ਕਾਠਗੜ੍ਹ ਅਧੀਨ ਪੈਂਦੇ ਢਾਣੀ ਪੀਰਾਂ ਵਾਲੀ ਨਿਵਾਸੀ ਦੋ ਸਕੇ ਭਰਾਵਾਂ ਵਲੋਂ ਆਪਣੀ 80 ਸਾਲਾ ਬਜ਼ੁਰਗ ਮਾਤਾ ਨੂੰ ਘਰੋਂ ਬੇਘਰ ਕਰਨ ਦੇ ਕਾਰਨ ਇੱਥੋ ਦੀ ਮਾਨਯੋਗ ਅਦਾਲਤ ਨੇ ਮਾਤਾ ਦੇ ਦੋਨਾਂ ਪੁੱਤਰਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ। ਅਦਾਲਤੀ ਹੁਕਮਾਂ ਦੀ ਤਾਮੀਲ ਕਰਦੇ ਹੋਏ ਸਥਾਨਿਕ ਥਾਣਾ ਸਦਰ ਜਲਾਲਾਬਾਦ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ ਜਦੋਂ ਕਿ ਦੂਜੇ ਦੋਸ਼ੀ ਦੀ ਭਾਲ ਪੁਲਸ ਵਲੋਂ ਜਾਰੀ ਹੈ।

ਇਹ ਵੀ ਪੜ੍ਹੋ- 26 ਸਾਲ ਦੇ ਮੁੰਡੇ ਨੇ ਚੁੱਕਿਆ ਦਿਲ ਕੰਬਾਅ ਦੇਣ ਵਾਲਾ ਕਦਮ, ਮੌਤ ਤੋਂ ਪਹਿਲਾਂ ਵਟਸਐਪ ’ਤੇ ਪਾਇਆ ਸਟੇਟਸ

ਜਾਣਕਾਰੀ ਦਿੰਦਿਆਂ ਲੁਧਿਆਣਾ ਨਿਵਾਸੀ ਕੌਂਸਲਰ ਸੁਰਜੀਤ ਸਿੰਘ ਰਾਏ ਨੇ ਦੱਸਿਆ ਕਿ ਪੀਰਾਂ ਵਾਲੀ ਢਾਣੀ ਕਾਠਗੜ੍ਹ ਨਿਵਾਸੀ ਮਾਤਾ ਸੁਮਿੱਤਰਾ ਬਾਈ (80) ਪਤਨੀ ਸਵ. ਸੋਨਾ ਸਿੰਘ ਦੇ ਦੋ ਪੁੱਤਰ ਗੁਰਦਿਆਲ ਸਿੰਘ ਅਤੇ ਜਰਨੈਲ ਸਿੰਘ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਤਾ ਨੂੰ ਸਾਂਭਣ ’ਚ ਅਸਮਰੱਥਤਾ ਵਿਖਾਉਂਦੇ ਹੋਏ ਘਰੋਂ ਕੱਢ ਦਿੱਤਾ ਅਤੇ ਬੇਘਰ ਮਾਤਾ ਨੂੰ ਦਰ-ਦਰ ਰੁਲਣ ਲਈ ਮਜਬੂਰ ਕਰ ਦਿੱਤਾ। ਕੌਂਸਲਰ ਰਾਏ ਨੇ ਦੱਸਿਆ ਕਿ ਘਰੋਂ ਬੇਘਰ ਹੋਈ ਮਾਤਾ ਨੂੰ ਨਿਆ ਦਿਵਾਉਣ ਲਈ ਉਨ੍ਹਾਂ ਫੈਮਿਲੀ ਕੋਰਟ ’ਚ ਜੱਜ ਸਾਹਿਬ ਮੈਡਮ ਵਕੀਲਨ ਬੀਬੀ ਦੀ ਅਦਾਲਤ ’ਚ ਇਕ ਕੇਸ ਦਰਜ ਕੀਤਾ।

ਇਹ ਵੀ ਪੜ੍ਹੋ- ਵਾਇਰਲ ਆਡੀਓ 'ਤੇ ਬੁਰੇ ਫਸੇ ਮੰਤਰੀ ਫੌਜਾ ਸਿੰਘ ਸਰਾਰੀ, ਪਾਰਟੀ ਹਾਈਕਮਾਨ ਨੇ ਚੁੱਕਿਆ ਵੱਡਾ ਕਦਮ

ਕਰੀਬ ਢਾਈ ਸਾਲ ਤੱਕ ਮਾਨਯੋਗ ਅਦਾਲਤ ’ਚ ਚੱਲੀ ਲੜਾਈ ਦੌਰਾਨ ਅਦਾਲਤ ਨੇ ਦੋਵਾਂ ਪੁੱਤਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਆਪਣੀ ਮਾਤਾ ਸੁਮਿੱਤਰਾ ਬਾਈ ਨੂੰ ਅਦਾਇਗੀ ਕਰਨ ਦੇ ਨਿਰਦੇਸ਼ ਦਿੱਤੇ। ਦੋਵਾਂ ਦੋਸ਼ੀਆਂ ਵਲੋਂ ਮਾਨਯੋਗ ਅਦਾਲਤ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਅਤੇ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਅਦਾਲਤ ਨੇ ਦੋਵਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ, ਜਿਸ ਤੋਂ ਬਾਅਦ ਮੰਗਲਵਾਰ ਥਾਣਾ ਸਦਰ ਜਲਾਲਾਬਾਦ ਪੁਲਸ ਨੇ ਮਾਨਯੋਗ ਅਦਾਲਤ ਦੇ ਹੁਕਮਾਂ ’ਤੇ ਦੋਸ਼ੀ ਗੁਰਦਿਆਲ ਸਿੰਘ ਜੋ ਕਿ ਬਿਜਲੀ ਬੋਰਡ ’ਚ ਲਾਇਨਮੈਨ ਦੀ ਨੌਕਰੀ ਕਰਦਾ ਹੈ, ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਜਦਕਿ ਦੂਜਾ ਦੋਸ਼ੀ ਜਰਨੈਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto