ਵੇਚੀ ਗਈ ਜ਼ਮੀਨ ਦੀ ਧੋਖੇ ਨਾਲ ਕਰਵਾਈ ਰਜਿਸਟਰੀ

07/17/2018 2:50:38 AM

ਅੰਮ੍ਰਿਤਸਰ, (ਅਰੁਣ)- ਵੇਚੀ ਗਈ ਜ਼ਮੀਨ ਦੀ ਧੋਖੇ ਨਾਲ ਜਾਅਲੀ ਰਜਿਸਟਰੀ ਤਿਆਰ ਕਰ ਕੇ ਉਸ ਨੂੰ ਫਿਰ ਤੋਂ ਵੇਚਣ ਦੇ ਇਲਜ਼ਾਮ ਵਿਚ ਥਾਣਾ ਚਾਟੀਵਿੰਡ ਦੀ ਪੁਲਸ ਨੇ ਕੁੰਦਰ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ, ਹਰਦੀਪ ਸਿੰਘ ਅਤੇ ਜਰਨੈਲ ਸਿੰਘ ਨਿਵਾਸੀ ਝੀਤੇ ਕਲਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਏ.ਆਈ.ਪੀ.ਐੱਲ.ਅਬੂਜਾ ਹਾਊਸ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਉਕਤ ਦੋਸ਼ੀਆਂ  ਵਿਰੁੱਧ ਕੇਸ ਦਰਜ ਕੀਤਾ ਹੈ ਜਿਸ ਵਿਚ ਕੰਪਨੀ ਦਾ ਕਹਿਣਾ ਹੈ ਕਿ ਉਕਤ ਦੋਸ਼ੀਆਂ ਨੇ ਮਈ 2016 ਵਿਚ ਉਨ੍ਹਾਂ ਨੂੰ 24 ਕਨਾਲ 2 ਮਰਲੇ ਜ਼ਮੀਨ ਵੇਚੀ ਸੀ ਅਤੇ ਉਸ ਦੀ ਰਜਿਸਟਰੀ ਕਰਵਾਈ ਸੀ। ਦੋਸ਼ੀਆਂ ਨੇ ਉਸ ਜ਼ਮੀਨ ਦੀ ਜਾਅਲੀ ਰਜਿਸਟਰੀ ਤਿਆਰ ਕਰ ਕੇ ਕਿਸੇ ਹੋਰ ਵਿਅਕਤੀ ਨੂੰ ਵੀ ਵੇਚੀ ਹੋਈ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।