ਨਾਈਜੀਰੀਅਨ ਸਮੱਗਲਰਾਂ ਨੇ ਲੱਭਿਆ ਸਮੱਗਲਿੰਗ ਦਾ ਨਵਾਂ ਤਰੀਕਾ

06/12/2019 10:36:57 AM

ਜਲੰਧਰ (ਮ੍ਰਿਦੁਲ) : ਨਾਈਜੀਰੀਅਨ ਸਮੱਗਲਰਾਂ ਨੇ ਹੈਰੋਇਨ ਸਮੱਗਲਿੰਗ ਦਾ ਇਕ ਨਵਾਂ ਤਰੀਕਾ ਅਪਣਾ ਲਿਆ ਹੈ। ਨਾਈਜੀਰੀਅਨ ਸਮੱਗਲਰ ਅੱਜ-ਕੱਲ ਹੋਰ ਸੂਬਿਆਂ 'ਤੇ ਲੋਕਾਂ ਨੂੰ ਸਮੱਗਲਿੰਗ ਕਰਨ ਦਾ ਮੋਹਰਾ ਬਣਾ ਰਹੇ ਹਨ ਤਾਂ ਜੋ ਪੁਲਸ ਦੇ ਰਾਡਾਰ 'ਤੇ ਨਾ ਆ ਸਕਣ। ਦੇਖਿਆ ਜਾਵੇ ਤਾਂ ਨਾਈਜੀਰੀਅਨ ਸਮੱਗਲਰ ਇੰਨ੍ਹੇ ਚਲਾਕ ਹੋ ਚੁੱਕੇ ਹਨ ਕਿ ਉਹ ਹੁਣ ਪੰਜਾਬ ਦੇ ਸਮੱਗਲਰਾਂ ਦੇ ਨਾਲ ਮਿਲ ਕੇ ਪੰਜਾਬੀ ਤੱਕ ਸਿੱਖ ਰਹੇ ਹਨ ਤਾਂ ਜੋ ਪੰਜਾਬ ਵਿਚ ਨਸ਼ਾ ਸਮੱਗਲਿੰਗ ਕਰਨ ਵਿਚ ਕੋਈ ਪਰੇਸ਼ਾਨੀ ਨਾ ਆਵੇ ਅਤੇ ਉਸ ਦੇ ਨਾਲ ਹੋਰ ਸੂਬਿਆਂ ਦੇ ਸਮੱਗਲਰ ਜੋ ਕਿ ਨਾਈਜੀਰੀਅਨ ਦੇ ਪਾਰਟਨਰ ਬਣ ਕੇ ਸਮੱਗਲਿੰਗ ਕਰ ਰਹੇ ਹਨ, ਉਨ੍ਹਾਂ ਨੂੰ ਵੀ ਭਾਸ਼ਾ ਦੀ ਪਰੇਸ਼ਾਨੀ ਨਾ ਆ ਸਕੇ ਹਾਲਾਂਕਿ ਇਸ ਸਬੰਧੀ ਨਾ ਸਿਰਫ ਪੰਜਾਬ ਪੁਲਸ ਸਗੋਂ ਦਿੱਲੀ ਦੀ ਜਾਂਚ ਏਜੰਸੀਆਂ ਵੀ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਇਸ ਸਮੇਂ ਪੂਰੇ ਦੇਸ਼ ਵਿਚ ਹੈਰੋਇਨ ਦਿੱਲੀ ਤੋਂ ਹੀ ਵੱਡੇ ਪੱਧਰ 'ਤੇ ਹੀ ਸਪਲਾਈ ਹੋ ਰਹੀ ਹੈ।

ਨਾਈਜੀਰੀਅਨ ਕਾਫੀ ਵੱਡੇ ਪੱਧਰ 'ਤੇ ਇਸ ਸਮੇਂ ਨਸ਼ਾ ਸਮੱਗਲਿੰਗ ਕਰ ਰਹ ਹਨ। ਇਹ ਸਾਰਾ ਨੈਕਸਸ ਜੇਲ ਤੋਂ ਆਪਰੇਟ ਹੋ ਰਿਹਾ ਹੈ। ਅੱਜ-ਕਲ ਨਸ਼ਾ ਸਮੱਗਲਰਾਂ ਲਈ ਵ੍ਹਟਸਐਪ ਕਾਲ ਤੋਂ ਇਲਾਵਾ ਹੋਰ ਕਈ ਨਵੇਂ ਐੱਪ ਦੇ ਜ਼ਰੀਏ ਇੰਟਰਨੈੱਟ ਕਾਲ ਕਰ ਰਹੇ ਹਨ, ਜੋ ਕਿ ਟਰੇਸ ਨਹੀਂ ਹੋ ਸਕਦੀਆਂ। ਇੰਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਟੈਲੀਗ੍ਰਾਮ ਐਪ ਟਰੈਂਡ ਵਿਚ ਹੈ। ਨਾਈਜੀਰੀਅਨ ਸਮੱਗਲਰ ਇਸੇ ਐਪ ਦੇ ਜ਼ਰੀਏ ਜੇਲ ਵਿਚੋਂ ਗੱਲ ਕਰ ਰਹੇ ਹਨ, ਜਿਸ ਤੋਂ ਬਾਅਦ ਨਾਈਜੀਰੀਅਨ ਹੋਰ ਸੂਬੇ ਦੇ ਲੜਕੇ ਅਤੇ ਲੜਕੀਆਂ ਨੂੰ ਨਸ਼ਾ ਸਮੱਗਲਿੰਗ ਵਿਚ ਪਾ ਰਹੇ ਹਨ।

ਨਾਈਜੀਰੀਅਨ ਦਿੱਲੀ ਵਿਚ ਇਸ ਕਦਰ ਨਸ਼ਾ ਸਮੱਗਲਿੰਗ ਦਾ ਜਾਲ ਵਿਛਾ ਚੁੱਕੇ ਹਨ ਕਿ ਉਨ੍ਹਾਂ ਨੇ ਪੁਲਸ ਅਤੇ ਇੰਟੇਲੀਜੈਂਸ ਦੀ ਕਾਰਵਾਈ ਦੇ ਬਾਅਦ ਇਕ ਨਵਾ ਤਰੀਕਾ ਕੱਢਿਆ ਹੈ। ਵੱਡੇ ਨਾਈਜੀਰੀਅਨ ਸਮੱਗਲਰਾਂ ਨੇ ਦਿੱਲੀ ਦੇ ਮੈਟਰੋ ਸਟੇਸ਼ਨ ਨੂੰ ਅੱਡਾ ਬਣਾ ਲਿਆ ਹੈ ਕਿਉਂਕਿ ਮੈਟਰੋ ਸਟੇਸ਼ਨ ਵਿਚ ਸਭ ਤੋਂ ਜ਼ਿਆਦਾ ਦਿੱਲੀ ਦਾ ਨੌਜਵਾਨ ਸਫਰ ਕਰਦਾ ਹੈ। ਜਿਸ ਕਾਰਨ ਸਮੱਗਲਿੰਗ ਲਈ ਉਨ੍ਹਾਂ ਨੇ ਸਟੇਸ਼ਨ 'ਤੇ ਲੱਗੇ ਪਿੱਲਰ ਨੰਬਰ ਨੂੰ ਕੋਡ ਵਰਡ ਵਿਚ ਤਬਦੀਲ ਕੀਤਾ ਹੈ ਜੇਕਰ ਕੋਈ ਸਮੱਗਲਰ ਕਿਸੇ ਕਸਟਮਰ ਨੂੰ ਹੈਰੋਇਨ ਦੀ ਖੇਪ ਫੜਾਉਣ ਆਉਂਦਾ ਹੈ ਤਾਂ ਉਸ ਇੰਟਰਨੈੱਟ ਕਾਲਿੰਗ ਦੀ ਜਰੀਏ ਇਲਾਕੇ ਦੇ ਮੈਟਰੋ ਸਟੇਸ਼ਨ ਦਾ ਪਿੱਲਰ ਨੰਬਰ ਦੱਸਿਆ ਜਾਂਦਾ ਹੈ। ਜਿਥੇ ਉਕਤ ਕਸਟਮਰ ਪਿੱਲਰ ਨੰਬਰ ਦੱਸ ਕੇ ਖੇਪ ਦੀ ਡਿਲੀਵਰੀ ਕਰਦੇ ਹਨ।

Babita

This news is Content Editor Babita